ਨਵੀਂ ਦਿੱਲੀ: 2017 ਬੀਤਣ ਵਾਲਾ ਹੈ ਤੇ ਨਵਾਂ ਸਾਲ ਦਸਤਕ ਦੇਣ ਵਾਲਾ ਹੈ। ਅਜਿਹੇ ਵਿੱਚ ਅੱਜ ਅਸੀਂ ਉਨ੍ਹਾਂ ਸਮਾਰਟਫੋਨ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਕੀਮਤ ਵਿੱਚ ਸਾਲ ਦੇ ਆਖਰੀ ਹਫਤੇ  ਕਟੌਤੀ ਹੋਈ ਹੈ। ਇਹ ਸਮਾਰਟਫੋਨ ਤੁਹਾਡੇ ਲਈ Best Buy ਸਮਾਰਟਫੋਨ ਸਾਬਤ ਹੋ ਸਕਦੇ ਹਨ।
Moto G5S Plus: ਨਵੇਂ ਸਾਲ ਮੌਕੇ ਲੇਨੋਵੋ ਓਨਡ ਮੋਟੋਰੋਲਾ ਦੇ ਬਜਟ ਸਮਾਰਟਫੋਨ ਮੋਟੋ G5S ਪਲੱਸ ਦੀ ਕੀਮਤ ਵਿੱਚ ਕਟੌਤੀ ਹੋਈ ਹੈ। 1.000 ਰੁਪਏ ਦੀ ਕਟੌਤੀ ਨਾਲ ਹੁਣ ਇਹ ਸਮਾਰਟਫੋਨ 14,999 ਰੁਪਏ ਵਿੱਚ ਉਪਲੱਬਧ ਹੈ। ਇਸ ਸਮਾਰਟਫੋਨ ਦੀ ਕੀਮਤ 15,999 ਰੁਪਏ ਸੀ। ਮੋਟੋ G5S ਪਲੱਸ ਐਕਸਕਲੂਸਿਵ ਤੌਰ 'ਤੇ Amazon.in ਤੇ ਮੋਟੋ ਹੱਬ ਸਟੋਰਸ 'ਤੇ ਵਿੱਕਰੀ ਲਈ ਉਪਲੱਬਧ ਹੋਵੇਗਾ। ਇਸ ਸਮਾਰਟਫੋਨ ਨੂੰ ਬਲਸ਼ ਗੋਲਡ ਤੇ ਲੂਨਰ ਗਰੇ ਕਲਰ ਵੇਰੀਐਂਟ ਵਿੱਚ ਖਰੀਦ ਸਕਦੇ ਹੋ। ਇਸ ਵਿੱਚ 13 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ, ਉੱਥੇ ਹੀ 8 ਮੈਗਾਪਿਕਸਲ ਦਾ ਫਰੰਟ ਫੈਸਿੰਗ ਕੈਮਰਾ ਦਿੱਤਾ ਗਿਆ ਹੈ ਜੋ ਫਲੈਸ਼ ਨਾਲ ਆਉਂਦਾ ਹੈ। ਸਨੈਪਡਰੈਗਨ 625, 4ਜੀਬੀ ਰੈਮ, ਐਂਡਰਾਇਡ ਨੂਗਾ 7.1 ਓਐਸ ਤੇ 3000mAh ਦੀ ਬੈਟਰੀ ਦਿੱਤੀ ਗਈ ਹੈ।
Oppo F3: ਭਾਰਤ ਵਿੱਚ ਹੁਣ ਇਹ ਸਮਾਰਟਫੋਨ 3,000 ਰੁਪਏ ਸਸਤੀ ਕੀਮਤ ਵਿੱਚ ਉਪਲੱਬਧ ਹੋਣਗੇ। ਸਮਾਰਟਫੋਨ 16,990 ਰੁਪਏ ਵਿੱਚ ਹੁਣ ਉਪਲੱਬਧ ਹੋਵੇਗਾ। Oppo F3 ਨੂੰ 19,990 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿੱਚ ਡੁਅਲ ਸੈਲਫੀ ਕੈਮਰਾ ਦਿੱਤਾ ਗਿਆ ਹੈ। f/2 ਅਪਰਚਰ ਨਾਲ ਇੱਕ ਲੈਂਸ 16 ਮੈਗਾਪਿਕਸਲ ਤੇ ਦੂਜਾ 8 ਮੈਗਾਪਿਕਸਲ ਦਾ ਹੈ। ਇਹ ਦੋਵੇਂ ਹੀ ਲੈਂਸ ਵਾਈਡ ਐਂਗਲ ਸ਼ੂਟ ਲਈ ਬਿਹਤਰੀਨ ਹਨ। ਸਮਾਰਟਫੋਨ ਦੇ ਰਿਅਰ ਪੈਨਲ ਤੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਪੀਡੀਐਫ ਤੇ ਐਲ.ਈ.ਡੀ ਨਾਲ ਆਉਂਦਾ ਹੈ। 5.5 ਇੰਚ ਦੀ ਸਕਰੀਨ, ਮੀਡੀਆਟੈਕ ਆਕਟਾਕੋਰ SoC ਪ੍ਰੋਸੈਸਰ, 4ਜੀਬੀ ਰੈਮ ਤੇ 3200mAh ਦੀ ਬੈਟਰੀ ਦਿੱਤੀ ਗਈ ਹੈ।
Vivo V7: ਇਸ ਦੀ ਕੀਮਤ ਵਿੱਚ 2000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ ਫਲਿਪਕਾਰਟ ਤੇ ਅਮੇਜ਼ਨ ਇੰਡੀਆ 'ਤੇ 16,990 ਰੁਪਏ ਵਿੱਚ ਉਪਲੱਬਧ ਹੋਵੇਗਾ। ਇਸ ਵਿੱਚ f/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 24 ਮੇਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 5.7 ਇੰਚ ਦੀ ਸਕਰੀਨ, ਸਨੈਪਡਰੈਗਨ 450 ਪ੍ਰੋਸੈਸਰ, 4ਜੀਬੀ ਰੈਮ, 3000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।
Google Pixel2: ਗੂਗਲ ਦੇ ਸਾਲ 2017 ਦਾ ਫਲੈਗਸ਼ਿਪ ਪਿਕਸਲ 2 ਦੀ ਕੀਮਤ ਵਿੱਚ 11,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪਿਕਸਲ 2 ਦਾ 64 ਜੀਬੀ ਮਾਡਲ ਹੁਣ 49,999 ਰੁਪਏ ਵਿੱਚ ਉਪਲੱਬਧ ਹੈ। ਇਸ ਨੂੰ ਕੰਪਨੀ ਨੇ 61,000 ਰੁਪਏ ਵਿੱਚ ਲਾਂਚ ਕੀਤਾ ਸੀ। ਇਸ ਨੂੰ  ਸਾਲ ਦਾ ਸਭ ਤੋਂ ਬਿਹਤਰੀਨ ਸਮਾਰਟਫੋਨ ਮੰਨਿਆ ਜਾ ਰਿਹਾ ਹੈ। ਪਿਕਸਲ 2 ਵਿੱਚ 5 ਇੰਚ ਸਕਰੀਨ ਦਿੱਤੀ ਗਈ ਹੈ। ਸਨੈਪਡਰੈਗਨ 835 ਪ੍ਰੋਸੈਸਰ ਤੇ 4 ਜੀਬੀ ਰੈਮ ਦਿੱਤੀ ਗਈ ਹੈ। 12.2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ F1.8 ਅਪਰਚਰਅਤੇ ਆਪਟੀਕਲ ਇਮੇਜ਼ ਸਟੈਬਲਾਈਜ਼ੇਸ਼ਨ ਨਾਲ ਆਉਂਦਾ ਹੈ। ਉੱਥੇ ਹੀ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Google Pixel 2 XL: ਗੂਗਲ ਨੇ ਆਪਣੇ ਦੂਜੇ ਫਲੈਗਸ਼ਿਪ ਡਿਵਾਈਸ ਪਿਕਸਲ 2 XL ਦੀ ਕੀਮਤ ਵਿੱਚ 5,000 ਰੁਪਏ ਦੀ ਕਟੌਤੀ ਕੀਤੀ ਹੈ। ਇਸ ਦਾ 64 ਜੀਬੀ ਮਾਡਲ 67,999 ਰੁਪਏ ਵਿੱਚ ਉਪਲੱਬਧ ਹੈ ਜਿਸ ਨੂੰ 73,000 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। Google Pixel 2 XL ਵਿੱਚ 6 ਇੰਚ ਸਕਰੀਨ ਦਿੱਤੀ ਗਈ ਹੈ। ਡਿਸਪਲੇ ਕਰੀਬ ਏਜ-ਟੂ-ਏਜ ਡਿਸਪਲੇ ਨਾਲ ਆਉਂਦਾ ਹੈ। 12.2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ F1.8 ਅਪਰਚਰ ਤੇ ਆਪਟੀਕਲ ਇਮੇਜ਼ ਸਟੈਬਲਾਈਜ਼ੇਸ਼ਨ ਨਾਲ ਆਉਂਦਾ ਹੈ। ਉੱਥੇ ਹੀ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।