ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਮੋਬਾਈਲ ਫੋਨ ਹਰ ਕਿਸੇ ਲਈ ਸਭ ਤੋਂ ਲੋੜੀਂਦਾ ਚੀਜ਼ ਹੈ। ਜਿਸ ਤੋਂ ਬਗੈਰ ਸ਼ਾਈਦ ਹੀ ਕਿਸੇ ਦੀ ਜ਼ਿੰਦਗੀ ਦਾ ਕੋਈ ਦਿਨ ਲੰਘਦਾ ਹੋਏਗਾ। ਹੁਣ ਇੱਕ ਰਿਪੋਰਟ 'ਚ ਖੁਲਾਸਾ ਹਇਆ ਹੈ ਕਿ ਭਾਰਤ 'ਚ ਲੌਕਡਾਊਨ ਦੌਰਾਨ ਮੋਬਾਈਲ ਫੋਨ ਦੀ ਵਰਤੋਂ 120 ਫੀਸਦ ਤਕ ਵਧੀ ਹੈ। ਦੱਸ ਦਈਏ ਇਸ ਦਾ ਖੁਲਾਸਾ ਸਾਈਬਰ ਮੀਡੀਆ ਰਿਸਰਚ (ਸੀਐਮਆਰ), ਟੇਕਨੋ ਮੋਬਾਈਲ ਅਤੇ ਮੋਬਾਈਲ ਇੰਡਸਟਰੀ ਕੰਜ਼ਯੂਮਰ ਇੰਨਸਾਇਟਸ (MICI) ਸਰਵੇਖਣ ਵਲੋਂ ਤਿਆਰ ਕੀਤੀ ਗਈ।

ਦੱਸ ਦਈਏ ਕਿ ਇਸ ਰਿਪੋਰਟ ਤੋਂ ਪਤਾ ਲੱਗਿਆ ਕਿ ਭਾਰਤ 'ਚ ਕੋਰੋਨਾ ਦੌਰ 'ਚ ਸਮਾਰਟਫੋਨ ਯੂਜ਼ ਕਰੀੂ 120% ਤਕ ਵਧਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਯੂਜ਼ਰਸ ਨੇ ਮੋਬਾਇਲ ਫੋਨ ਦਾ ਇਸਤੇਮਾਲ ਇੰਜ ਕੀਤਾ। ਕੋਵਿਡ -19 ਕਰਕੇ 25 ਮਾਰਚ ਤੋਂ 31 ਮਈ ਤੱਕ ਦੇ ਦੇਸ਼ਪਖੀ ਲੌਕਡਾਊਨ ਦੌਰਾਨ ਸਮਾਰਟਫੋਨ ਦੀ ਵਰਤੋਂ ਵਿੱਚ 50 ਪ੍ਰਤੀਸ਼ਤ ਵਾਧਾ ਹੋਇਆ ਹੈ। ਕੰਮ ਲਈ ਸਮਾਰਟਫੋਨ ਦੀ ਵਰਤੋਂ ਵਿਚ ਇਸ ਨੇ 100 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਹੈ।

ਰਿਪੋਰਟ 'ਚ ਖੁਲਾਸਾ ਹੋਇਆ ਕਿ ਇਸ ਦੌਰਾਨ ਕਰੀਬ 84% ਯੂਜ਼ਰਸ ਨੇ ਆਪਣੇ ਸਮਾਰਟਫੋਨ 'ਤੇ ਸਰਕਾਰੀ ਯੋਜਨਾਵਾਂ, ਮੌਸਮ ਅਪਡੇਟ ਅਤੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਫੋਨ ਦੀ ਵਰਤੋਂ ਕੀਤੀ। ਇਸ ਤੋਂ ਇਲਾਨਾ ਕਰੀਵ 83ਫੀਸਦ ਲੋਕਾਂ ਨੇ ਆਨਲਾਈਨ ਬੈਂਕਿੰਗ, ਸ਼ੋਪਿੰਗ ਅਤੇ ਯੂਟੀਲਿਟੀ ਬਿੱਲ ਭੁਗਤਾਨ ਲਈ ਸਮਾਰਟਫੋਨ ਦੀ ਵਰਤੋਂ ਕੀਤੀ। ਉਪਯੋਗਕਰਤਾ ਫੋਨ 'ਤੇ ਵੀਡੀਓ ਓਟੀਟੀ 70 ਪ੍ਰਤੀਸ਼ਤ, ਆਡੀਓ ਓਟੀਟੀ 60 ਪ੍ਰਤੀਸ਼ਤ, ਅਤੇ ਗੇਮਿੰਗ 62 ਫ਼ੀਸਦੀ ਵਰਤਦੇ ਹਨ

Mi 10 Ultra ਲਾਂਚ, ਜਾਣੋ ਕੀਮਤ, ਪ੍ਰੋਸੈਸਰ ਨਾਲ ਕੀ ਫੀਚਰਸ

ਇਸ ਦੇ ਨਾਲ ਹੀ ਦੱਸ ਦਈਏ ਕਿ ਸਰਵੇ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਹਰ 7 ਯੂਜ਼ਰ ਚੋਂ ਦੋ ਯੂਜ਼ਰਸ ਨੂੰ ਵਰਕ ਫਰੋਮ ਦੌਰਾਨ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਜਦਕਿ ਹਰੇਕ 7 ਇੱਕ ਉਪਭੋਗਤਾ ਨੂੰ ਘਰ ਅਤੇ ਦਫਤਰ ਦੇ ਕੰਮ ਵਿਚਕਾਰ ਤਾਲਮੇਲ ਬਣਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕੋਰੋਨਾ ਸੰਕਟ 'ਚ ਫੇਸਬੁੱਕ ਦਾ ਵੱਡਾ ਐਲਾਨ, ਦੇਵੇਗੀ 1000 ਡਾਲਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904