ਚੰਡੀਗੜ੍ਹ: ਸਾਲ 2018 ਸਮਾਰਟਫੋਨ ਦੀ ਦੁਨੀਆ ਲਈ ਬੇਹੱਦ ਸ਼ਾਨਦਾਰ ਰਿਹਾ। ਇਸ ਸਾਲ ਕਈ ਕੰਪਨੀਆਂ ਨੇ ਅਜਿਹੇ ਸਮਾਰਟਫੋਨ ਲਾਂਚ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਪਹਿਲੀ ਵਾਰ ਵੇਖਿਆ। ਐਪਲ ਦੇ ਆਈਫੋਨ XR, ਸੈਮਸੰਗ ਗੈਲੇਕਸੀ S9 ਤੇ ਗੂਗਲ ਦੇ ਪਿਕਸਲ 3 ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕਈ ਕੰਪਨੀਆਂ ਨੇ ਬਜਟ ਸਮਾਰਟਫੋਨ ਵੀ ਪੇਸ਼ ਕੀਤੇ ਜਿਨ੍ਹਾਂ ਵਿੱਚ ਓਪੋ ਤੇ ਵੀਵੋ ਸ਼ਾਮਲ ਹਨ। ਅੱਜ ਤੁਹਾਨੂੰ ਇਸ ਸਾਲ ਦੇ ਸਭ ਤੋਂ ਬੈਸਟ ਤੇ ਸਭ ਤੋਂ ਫਲਾਪ ਸਮਾਰਟਫੋਨ ਬਾਰੇ ਜਾਣਕਾਰੀ ਦਵਾਂਗੇ।
ਫੋਨਖਿਤਾਬ
ਗੂਗਲ ਪਿਕਸਲ 3ਬਿਹਤਰੀਨ ਫੋਟੋਜ਼
ਆਈਫੋਨ XRਬੈਸਟ ਵੈਲਿਊ ਆਈਫੋਨ
ਗਲੈਕਸੀ ਨੋਟ 9ਐਂਡਰਾਇਡ ਪਾਵਰ ਯੂਜ਼ਰਸ ਲਈ ਬਿਹਤਰੀਨ ਸਮਾਰਟਫੋਨ
ਵਨਪਲੱਸ 6Tਪ੍ਰੀਮੀਅਮ ਸਮਾਰਟਫੋਨ ਦਾ ਬੌਸ
ਮੋਟੋ ਜੀ 6ਬੈਸਟ ਬਜਟ ਫੋਨ
ਹੁਆਵੇ ਮੇਟ 20 ਪ੍ਰੋਪਾਵਰ ਤੇ ਬਿਹਤਰੀਨ ਡਿਜ਼ਾਈਨ ਵਾਲਾ ਫੋਨ
LG V40 ThinQਸਭ ਤੋਂ ਸ਼ਾਨਦਾਰ ਸਮਾਰਟਫੋਨ
ਸਾਲ 2018 ਦੇ ਸਭ ਤੋਂ ਵਿਲੱਖਣ ਫੋਨ
Huawei P20 Proਗ੍ਰੇਡੀਐਂਟ ਡਿਜ਼ਾਈਨ ਤੇ ਟ੍ਰਿਪਲ ਰੀਅਰ ਕੈਮਰਾ
Oppo Find Xਪਾਪ ਅੱਪ ਕੈਮਰਾ ਮੌਡਿਊਲ
Vivo X21ਪਹਿਲਾ ਇਨ ਸਕ੍ਰੀਨ ਫਿੰਗਰਪ੍ਰਿੰਟ ਰੀਡਰ ਵਾਲਾ ਫੋਨ
Razer Phone 2ਗੇਮਰਸ ਲਈ ਬਿਹਤਰੀਨ ਪ੍ਰੀਮੀਅਮ ਸਮਾਰਟਫੋਨ
Red Hydrogen Oneਹਾਲੀਵੁੱਡ ਨੂੰ ਵੇਖਦਿਆਂ ਹੋਇਆਂ ਸ਼ਾਨਦਾਰ ਸਮਾਰਟਫੋਨ

ਸਾਲ 2018 ਦੇ ਜੇਤੂ ਫੋਨ

ਐਪਲਆਈਫੋਨ ਸੇਲ ਦੀ ਵਜ੍ਹਾ ਕਰਕੇ ਖ਼ਬਰ ਡਾਲਰ ਕੰਪਨੀ
ਵਨਪਲੱਸਟੀ ਮੋਬਾਈਲ ਤੋਂ ਸਪੋਰਟ ਮਿਲਿਆ, ਅਮਰੀਕਾ ਵਿੱਚ 249 ਫੀਸਦੀ ਸੇਲ ਵਧੀ
ਸੈਮਸੰਗਹੁਣ ਵੀ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਨਿਰਮਾਤਾ ਕੰਪਨੀ
ਹੁਆਵੇਸੇਲ ਦੇ ਮਾਮਲੇ ’ਚ ਐਪਲ ਨੂੰ ਵੀ ਪਛਾੜਿਆ

2018 ਦੇ ਸਭ ਤੋਂ ਖਰਾਬ ਫੋਨ

ਇਨ੍ਹਾਂ ਤੋਂ ਇਲਾਵਾ ਕੁਝ ਫੋਨ ਅਜਿਹੇ ਵੀ ਸਨ ਜੇ ਬਿਲਕੁਲ ਫਲਾਪ ਸਾਬਿਤ ਹੋਏ। ਇਨ੍ਹਾਂ ਵਿੱਚੋਂ ਇੱਕ ਫੋਨ ਸੀ ਹੁਆਵੇ, ਜਿਸ ਨੇ ਚੀਨੀ ਸਰਕਾਰ ਦੀ ਸਾਂਝੇਦਾਰੀ 'ਤੇ ਅਮਰੀਕੀ ਵਪਾਰਕ ਪਾਬੰਦੀਆਂ ਦੀ ਉਲੰਘਣਾ ਕੀਤੀ। ਇਸ ਤੋਂ ਬਾਅਦ ZTE ਸਮਾਰਫੋਨ ਹੈ। ਇਹ ਵੀ ਚੀਨੀ ਬਰਾਂਡ ਹੈ ਜਿਸ ਨੂੰ ਹੁਆਵੇ ਨਾਲ ਜੁੜਨਾ ਪਿਆ। ਅਮਰੀਕਾ ਦੇ ਰਾਸ਼ਟਰਪਤੀ ਨੂੰ ਇਸ ਵਿੱਚ ਦਖ਼ਲ ਦੇਣਾ ਪਿਆ। ਹੁਆਵੇ ਦੇ ਕੰਪੋਨੈਂਟ ਬੈਨ ਹੋਣ ਨਾਲ ZTE ਦੇ ਵਪਾਰ ’ਤੇ ਵੀ ਮਾੜਾ ਅਸਰ ਪਿਆ। ਹਾਲਾਂਕਿ ਹੁਣ ਬੈਨ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਫੋਨ Palm ਵੀ ਲਾਂਚ ਹੋਇਆ ਜਿਸ ਨੂੰ ਪਤਾ ਨਹੀਂ ਕਿਸ ਮਕਸਦ ਨਾਲ ਲਾਂਚ ਕੀਤਾ ਗਿਆ। ਪਰ ਇਸ ਨੂੰ ਫੋਨ ਨਹੀਂ ਕਿਹਾ ਜਾ ਸਕਦਾ।