ਸਮਾਰਟਫ਼ੋਨਾਂ ਨਾਲ ਭਰੇ ਟਰੱਕ 'ਚੋਂ ਕਰੋੜਾਂ ਦੇ ਮੋਬਾਈਲ ਚੋਰੀ
ਏਬੀਪੀ ਸਾਂਝਾ | 18 Feb 2019 11:23 AM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਭਾਰਤ ਵਿੱਚ ਸ਼ਾਓਮੀ ਸਮਾਰਟਫ਼ੋਨ ਮਾਰਕਿਟ ਵਿੱਚ ਨੰਬਰ ਇੱਕ ਕੰਪਨੀ ਹੈ, ਜਿਸ ਨੇ ਸੈਮਸੰਗ ਤੇ ਮੋਟੋਰੋਲਾ ਜਿਹੇ ਵੱਡੇ ਬ੍ਰੈਂਡਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ਾਓਮੀ ਘੱਟ ਪੈਸਿਆਂ ਵਿੱਚ ਚੰਗੀਆਂ ਖੂਬੀਆਂ ਵਾਲੇ ਸਮਾਰਟਫ਼ੋਨ ਲੋਕਾਂ ਨੂੰ ਵੇਚਦੀ ਹੈ, ਇਸ ਲਈ ਹਰ ਕੋਈ ਇਸ ਕੰਪਨੀ ਦੇ ਫ਼ੋਨਾਂ ਨੂੰ ਖਰੀਦਣਾ ਚਾਹੁੰਦਾ ਹੈ। ਇਸ ਵੱਧ ਮੰਗ ਕਰਕੇ ਹੀ ਸ਼ਾਇਕ ਕੁਝ ਚੋਰਾਂ ਨੇ ਕੰਪਨੀ ਦੇ ਸਮਾਰਟਫ਼ੋਨਾਂ ਦੇ ਜ਼ਖ਼ੀਰੇ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਤੇ ਕਰੋੜ ਰੁਪਏ ਦੇ ਫ਼ੋਨ ਚੋਰੀ ਕਰ ਲਈ। ਮੀਡੀਆ ਰਿਪੋਰਟ ਮੁਤਾਬਕ ਟਰੱਕ ਵਿੱਚ 6,000 ਰੁਪਏ ਤੋਂ ਲੈਕੇ 14,000 ਰੁਪਏ ਤਕ ਦੀ ਕੀਮਤ ਵਾਲੇ ਸਮਾਰਟਫ਼ੋਨ ਸਨ, ਜਿਨ੍ਹਾਂ ਦੀ ਕੀਮਤ ਤਕਰੀਬਨ ਇੱਕ ਕਰੋੜ ਰੁਪਏ ਬਣਦੀ ਹੈ। ਇਹ ਟਰੱਕ ਆਂਧਰ ਪ੍ਰਦੇਸ਼ ਰਾਹੀਂ ਹੁੰਦਿਆਂ ਕੋਲਕਾਤਾ ਵੱਲ ਜਾ ਰਿਹਾ ਸੀ। ਰਿਪੋਰਟ ਮੁਤਾਬਕ ਚੋਰਾਂ ਨੇ ਸਮਾਰਟਫ਼ੋਨਾਂ ਵਾਲੇ ਟਰੱਕ ਦੇ ਚਾਲਕ ਨੂੰ ਰੋਕਿਆ ਤੇ ਉਸ ਨੂੰ ਬੰਧਕ ਬਣਾ ਲਿਆ। ਫਿਰ ਚੋਰਾਂ ਨੇ ਸਾਰੇ ਸਮਾਰਟਫ਼ੋਨਾਂ ਨੂੰ ਆਪਣੇ ਟਰੱਕ ਵਿੱਚ ਲੋਡ ਕਰ ਲਿਆ। ਸਥਾਨਕ ਲੋਕਾਂ ਨੇ ਜਦ ਡਰਾਈਵਰ ਨੂੰ ਬੰਨ੍ਹਿਆ ਹੋਇਆ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਚੋਰਾਂ ਨੂੰ ਪਹਿਲਾਂ ਪਤਾ ਸੀ ਕਿ ਕਦੋਂ ਸਮਾਰਟਫ਼ੋਨਾਂ ਦਾ ਟਰੱਕ ਗੁਜ਼ਰੇਗਾ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸੂਚਨਾ ਕੰਪਨੀ ਦੇ ਹੀ ਕਿਸੇ ਜਾਣਕਾਰ ਨੇ ਲੀਕ ਕੀਤੀ ਹੋ ਸਕਦੀ ਹੈ।