ਨਵੀਂ ਦਿੱਲੀ: ਰੂਸੀ ਲਗਜ਼ਰੀ ਬ੍ਰਾਂਡ ਕੈਵੀਆਰ ਨੂੰ ਲਿਮਟਿਡ ਐਡੀਸ਼ਨ ਵਾਲੇ ਸਮਾਰਟਫ਼ੋਨ ਤੇ ਹੋਰ ਗੈਜੇਟਸ ਨੂੰ ਕਸਟਮਾਈਜ਼ ਕਰਨ ਲਈ ਜਾਣਿਆ ਜਾਂਦਾ ਹੈ। ਅਕਸਰ ਮਹਿੰਗੇ ਬ੍ਰਾਂਡ ਦੇ ਗੈਜੇਟਸ ਨੂੰ ਸੋਨੇ, ਹੀਰੇ ਤੇ ਮਗਰਮੱਛ ਦੀ ਖੱਲ ਸਮੇਤ ਕੁਝ ਸਭ ਤੋਂ ਮਹਿੰਗੀਆਂ ਲਗਜ਼ਰੀ ਸਮੱਗਰੀਆਂ ਨੂੰ ਕੈਵੀਆਰ ਲਗਾਤਾਰ ਕਸਟਮਾਈਜ਼ ਕਰਦਾ ਰਿਹਾ ਹੈ।

ਕੈਵੀਆਰ ਨੇ ਨਵੇਂ ਵਰ੍ਹੇ 2021 ਲਈ ਚਾਰ ਨਵੇਂ ਕਸਟਮਾਈਜ਼ਡ ਉਤਪਾਦਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਸੋਲੀ ਪਲੇਅ ਸਟੇਸ਼ਨ 5 ਨੂੰ ਵੀ ਜਗ੍ਹਾ ਮਿਲੀ ਹੈ। ਉਸ ਵੱਲੋਂ ਤਿਆਰ ਸੋਨੀ PS5 ਗੋਲਡਨ ਰਾਕ ਐਡੀਸ਼ਨ ਕਾਫ਼ੀ ਚਰਚਿਤ ਕੰਸੋਲ ਦਾ ਇੱਕ ਲਿਮਟਿਡ ਐਡੀਸ਼ਨ ਹੈ, ਜੋ 18 ਕੈਰੇਟ ਸੋਨੇ ਨਾਲ ਕਵਰ ਕੀਤਾ ਜਾਵੇਗਾ।

ਇਸ ਪਲੇਅ ਸਟੇਸ਼ਨ ਦਾ ਡਿਜ਼ਾਇਨ ਤਿਆਰ ਕਰਨ ਲਈ 20 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਜਾਵੇਗੀ। ਉਸ ਦੇ ਨਾਲ ਮੇਲ ਖਾਂਦੇ ਗੋਲਡਨ ਇੰਸਰਟਜ਼ ਨਾਲ PS5 ਕੰਟ੍ਰੋਲਰ ਵਿੱਚ ਹੁਣ ਮਗਰਮੱਛ ਦੀ ਖੱਲ ਤੋਂ ਤਿਆਰ ਗ੍ਰਿਪਸ ਵੀ ਦਿੱਤੀਆਂ ਜਾਣਗੀਆਂ। ਫ਼ਿਲਹਾਲ ਕੈਵੀਆਰ ਨੇ ਇਸ ਦੀ ਕੋਈ ਕੀਮਤ ਤੈਅ ਨਹੀਂ ਕੀਤੀ ਪਰ ਕੰਸੋਲ ਵਿੱਚ ਵਰਤੇ ਜਾਣ ਵਾਲੇ ਸੋਨੇ ਨੂੰ ਵੇਖਦਿਆਂ ਇਸ ਦੀ ਕੀਮਤ 8 ਕਰੋੜ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904