ਨਵੀਂ ਦਿੱਲੀ: ਕਾਲ ਡਰਾਪ ਤੇ ਖਰਾਬ ਕਨੈਕਸ਼ਨ ਤੋਂ ਸ਼ਾਇਦ ਹੀ ਕੋਈ ਦੋ-ਚਾਰ ਨਾ ਹੋਇਆ ਹੋਵੇ। ਜਦੋਂ ਵੀ ਅਸੀਂ ਫੋਨ 'ਤੇ ਗੱਲ ਕਰਦੇ ਹਾਂ ਤਾਂ ਸਾਡੀ ਕਾਲ ਵਿੱਚ-ਵਿਚਾਲੇ ਹੀ ਕੱਟ ਜਾਂਦੀ ਹੈ। ਕਈ ਵਾਰ ਤਾਂ ਕਾਲ ਜੁੜਦੀ ਵੀ ਨਹੀਂ। ਇਸ ਦਾ ਜਲਦ ਹੀ ਹੱਲ ਹੋਣ ਵਾਲਾ ਹੈ।   ਹੁਣ ਜਲਦ ਹੀ ਬਿਨਾ ਟਾਵਰ ਦੇ ਵੀ ਕਾਲ ਹੋ ਸਕੇਗੀ। ਸਿਰਫ ਤੁਸੀਂ ਇੰਟਰਨੈਟ ਦੇ ਨਜ਼ਦੀਕ ਹੋਣੇ ਚਾਹੀਦੇ ਹੋ। ਇਸ ਤਕਨੀਕ ਨੂੰ ਇੰਟਰਨੈਟ ਟੈਲੀਫੋਨੀ ਕਹਿੰਦੇ ਹਨ। ਇਸ ਦੇ ਲਈ ਯੂਜ਼ਰ ਨੂੰ ਬ੍ਰਾਡਬੈਂਡ ਨੈੱਟਵਰਕ ਦੇ ਨਾਲ ਵਾਈ-ਫਾਈ ਨਾਲ ਜੁੜੇ ਰਹਿਣਾ ਹੋਵੇਗਾ। ਇੰਟਰਨੈਟ ਟੈਲੀਫੋਨ ਦੀ ਸਿਫਾਰਸ਼ ਟੈਲੀਕਾਮ ਰੈਗੂਲੇਟਰੀ ਨੇ ਕੀਤੀ ਸੀ। ਇਸ ਦਾ ਫਾਇਦਾ ਉਨ੍ਹਾਂ ਨੂੰ ਹੋਵੇਗਾ ਜਿਹੜੇ ਮਾੜੇ ਨੈੱਟਵਰਕ ਤੋਂ ਪ੍ਰੇਸ਼ਾਨ ਹਨ। ਇਸ ਟੈਲੀਫੋਨੀ ਸਰਵਿਸ ਦੇ ਇਸਤੇਮਾਲ ਦੇ ਲਈ ਤੁਹਾਨੂੰ ਆਪਣੇ ਟੈਲੀਕਾਮ ਸਰਵਿਸ ਪ੍ਰੋਵਾਇਡਰ ਵੱਲੋਂ ਜਾਰੀ ਐਪ ਡਾਉਨਲੋਡ ਕਰਨੀ ਹੋਵੇਗੀ। ਇਹ ਸਰਵਿਸ ਅਜਿਹੇ ਗਾਹਕਾਂ ਲਈ ਚੰਗੀ ਸਾਬਤ ਹੋਵੇਗੀ ਜਿਹੜੇ ਕੀ ਮਾੜੇ ਨੈੱਟਵਰਕ ਤੋਂ ਤੰਗ ਹਨ। ਇਸ ਲਈ ਐਪ ਡਾਉਨਲੋਡ ਕਰਨ ਤੋਂ ਬਾਅਦ ਤੁਹਾਨੂੰ 10 ਡਿਜ਼ਟ ਦਾ ਇੱਕ ਨੰਬਰ ਦਿੱਤਾ ਜਾਵੇਗਾ। ਇਸ ਨਾਲ ਵਾਈ-ਫਾਈ ਨਾਲ ਕਾਲ ਹੋ ਸਕੇਗੀ।