ਨਵੀਂ ਦਿੱਲੀ: ਈ-ਕਾਮਰਸ ਵੈੱਬਸਾਈਟ ਐਮੇਜ਼ਨ ਭਾਰਤ 'ਚ ਆਪਣੀ ਦੂਜੇ ਪ੍ਰਾਈਮ ਡੇਅ ਸੇਲ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸੇਲ ਦੀ ਸ਼ੁਰੂਆਤ 16 ਜੁਲਾਈ ਤੋਂ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਤੇ 36 ਘੰਟਿਆਂ ਬਾਅਦ 17 ਜੁਲਾਈ ਦੀ ਰਾਤ ਨੂੰ ਖਤਮ ਹੋਵੇਗੀ।


ਐਮੇਜ਼ਨ ਪ੍ਰਾਈਮ ਸਰਵਿਸ ਦੀ ਮਦਦ ਨਾਲ ਸੇਲ ਕੁੱਲ 17 ਦੇਸ਼ਾਂ 'ਚ ਚੱਲੇਗੀ। ਪਹਿਲੀ ਸੇਲ 'ਚ 34 ਐਕਸਕੂਲਿਸਵ ਪ੍ਰੋਡਕਟਸ ਲਾਂਚ ਕੀਤੇ ਜਾਣਗੇ ਜਦਕਿ ਪ੍ਰਾਈਮ ਡੇਅ ਫੀਚਰ 'ਚ ਕੁੱਲ 200 ਐਕਸਕਲੂਸਿਵ ਪ੍ਰੋਡਕਟ ਲਾਂਚ ਕੀਤੇ ਜਾਣਗੇ। ਐਮੇਜ਼ਨ ਇੰਡੀਆ ਦੇ ਰਾਸ਼ਟਰੀ ਮੈਨੇਜਰ ਅਮਿਤ ਅਗਰਵਾਲ ਨੇ ਕਿਹਾ ਕਿ ਇਨ੍ਹਾਂ 200 ਪ੍ਰੋਡਕਟਸ ਦੇ ਐਕਸਕਲੂਸਿਵ ਲਾਂਚ 'ਤੇ ਗਾਹਕਾਂ ਨੂੰ ਇਸ ਸਾਲ ਦੀ ਸਭ ਤੋਂ ਘੱਟ ਕੀਮਤ 'ਤੇ ਸਮਾਨ ਮਿਲੇਗਾ।

ਗਾਹਕਾਂ ਲਈ ਏਨੀ ਭਾਰੀ ਸੇਲ ਚੋਂ ਬੈਸਟ ਡੀਲ ਪਾਉਣਾ ਕਾਫੀ ਮੁਸ਼ਕਲ ਹੋਵੇਗਾ।

ਬੈਸਟ ਡੀਲ ਪਾਉਣ ਲਈ ਕੁਝ ਨੁਕਤੇ:

ਸਭ ਤੋਂ ਪਹਿਲਾਂ ਐਮੇਜ਼ਮ ਪ੍ਰਾਈਮ ਨੂੰ ਸਬਸਕ੍ਰਿਪਸ਼ਨ ਕਰਨਾ ਹੋਵੇਗਾ ਜਿਸ ਨਾਲ ਤਹਾਨੂੰ ਇਸ ਦੀ ਮੈਂਬਰਸ਼ਿਪ ਮਿਲੇਗੀ। ਤੁਸੀਂ ਇਸ ਦਾ ਪ੍ਰਾਈਮ ਸਬਸਕ੍ਰਿਪਸ਼ਨ 129 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵੀ ਲੈ ਸਕਦੇ ਹੋ। ਪ੍ਰਾਈਮ ਮੈਂਮਬਰਸ਼ਿਪ ਤੋਂ ਬਾਅਦ ਤੁਸੀਂ ਐਪ ਦੀ ਮਦਦ ਨਾਲ ਵੀਡੀਓ ਤੇ ਕਈ ਸ਼ੋਅ ਵੀ ਦੇਖ ਸਕਦੇ ਹੋ।

ਐਮੇਜ਼ਨ ਮੋਬਾਇਲ ਐਪ ਨੂੰ ਡਾਊਨਲੋਡ ਕਰਨ 'ਤੇ ਤੁਸੀਂ ਡੀਲਸ ਤੇ ਆਫਰ ਆਸਾਨੀ ਨਾਲ ਦੇਖ ਸਕਦੇ ਹੋ।

ਐਮੇਜ਼ਨ ਨੂੰ ਡੈਸਕਟਾਪ 'ਤੇ ਡਾਊਨਲੋਡ ਕਰਨ ਤੇ ਡੀਲਜ਼ ਦੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ ਤੇ ਤੁਸੀਂ ਸਭ ਤੋਂ ਪਹਿਲਾਂ ਉਸ ਡੀਲ ਦਾ ਲਾਹਾ ਲੈ ਸਕਦੇ ਹੋ।

ਪ੍ਰਾਈਮ ਐਪ ਨੂੰ ਡਾਊਨਲੋਡ ਕਰਨ 'ਤੇ ਕਿਸੇ ਵੀ ਸਾਮਾਨ ਦੀ ਡਿਲਿਵਰੀ ਇਸ ਐਪ ਦੀ ਮਦਦ ਨਾਲ ਸਿਰਫ ਦੋ ਘੰਟਿਆਂ 'ਚ ਹੀ ਤੁਹਾਡੇ ਤੱਕ ਪਹੁੰਚ ਜਾਵੇਗੀ। ਇਸ ਐਪ ਦੀ ਮਦਦ ਨਾਲ ਜ਼ਿਆਦਾ ਪ੍ਰੋਡਕਟਸ ਨਹੀਂ ਮਿਲਣਗੇ।

ਲਾਈਵ ਹੋਣ ਦੌਰਾਨ ਨੋਟੀਫਿਕੋਸ਼ਨ ਪਾ ਸਕਦੇ ਹੋ। ਵਾਚ ਡੀਲਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਡੀਲ ਨੂੰ ਲਾਈਵ ਟ੍ਰੈਕ ਕਰ ਸਕਦੇ ਹੋ ਤੇ ਜਿਵੇਂ ਹੀ ਡੀਲ ਲਾਈਵ ਹੋਵੇਗੀ ਤਹਾਨੂੰ ਨੋਟੀਫਿਕੇਸ਼ਨ ਮਿਲ ਜਾਵੇਗਾ।

ਚੋਣਵੇਂ ਪ੍ਰੋਡਕਟਸ 'ਤੇ ਪ੍ਰਾਈਮ ਡੀਲ ਚੈੱਕ ਕਰੋ। ਕਿਸੇ ਵੀ ਪ੍ਰੋਡਕਟ ਨੂੰ ਛੇਤੀ ਮੰਗਵਾਉਣ ਲਈ ਸਭ ਤੋਂ ਪਹਿਲਾਂ ਉਸ ਪ੍ਰੋਡਕਟ ਨੂੰ ਸਰਚ ਕਰੋ ਕਿ ਉਹ ਪ੍ਰਾਈਮ ਦੇ ਅੰਤਰਗਤ ਆਉਂਦਾ ਹੈ ਕਿ ਨਹੀਂ। ਕਿਉਂਕਿ ਜੇਕਰ ਉਹ ਪ੍ਰਾਈਮ ਦੇ ਅੰਤਰਗਤ ਨਹੀਂ ਆਉਂਦਾ ਤਾਂ ਤੁਹਾਡਾ ਸਾਰਾ ਸਮਾਂ ਬ੍ਰਾਊਜ਼ ਕਰਨ 'ਚ ਹੀ ਨਿਕਲ ਜਾਵੇਗਾ।