ਨਵੀਂ ਦਿੱਲੀ: ਦੁਨੀਆ ਦੀ ਮਸ਼ਹੂਰ ਕੰਪਨੀ ਟੈਸਲਾ ਦੀ ਪਹਿਲੀ ਇਲੈਕਟ੍ਰੋਨਿਕ ਕਾਰ ਭਾਰਤ ਪੁੱਜ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਕ ਬੰਦੇ ਨੇ ਆਰਡਰ ਕਰਕੇ ਇਸ ਨੂੰ ਮੰਗਵਾਇਆ ਹੈ। ਮੁੰਬਈ ਏਅਰਪੋਰਟ 'ਤੇ ਖੜ੍ਹੀ ਇਸ ਕਾਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਪਈ ਹੈ। ਪਿੱਛੇ ਲਿਖਿਆ ਹੈ ਕਿ ਹਿੰਦੋਸਤਾਨ 'ਚ ਪਹਿਲੀ ਟੈਸਲਾ ਕਾਰ। ਇਸ ਕਾਰ ਨੂੰ ਅਮਰੀਕਾ ਦੇ ਟੈਸਲਾ ਪਲਾਂਟ 'ਚ ਬਣਾਇਆ ਗਿਆ ਹੈ। ਸੱਤ ਸੀਟਰ ਇਹ ਕਾਰ ਐਸਯੂਵੀ ਕੈਟਾਗਰੀ ਦੀ ਹੈ। ਇਹ ਇੱਕ ਵਾਰ ਚਾਰਜ ਕਰਕੇ 470 ਕਿਲੋਮੀਟਰ ਚਲਾਈ ਜਾ ਸਕਦੀ ਹੈ। ਸਭ ਤੋਂ ਵੱਡੀ ਖੂਬੀ ਇਹ ਹੈ ਕਿ 2.9 ਸੈਕਿੰਡ 'ਚ ਇਹ ਕਾਰ 96 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਲੈਂਦੀ ਹੈ। ਇਸ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ।