ਨਵੀਂ ਦਿੱਲੀ: ਵ੍ਹੱਟਸਐਪ 'ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਪਭੋਗਤਾਵਾਂ ਨੂੰ ਮੁਫਤ ਵਿੱਚ ਜੁੱਤੇ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਸੰਦੇਸ਼ ਦੇ ਨਾਲ ਇੱਕ ਲਿੰਕ ਦਿੱਤਾ ਕੀਤਾ ਗਿਆ ਹੈ, ਜਿਸ 'ਤੇ ਜੇ ਕਲਿੱਕ ਕਰ ਦਿੱਤਾ ਤਾਂ ਤੁਹਾਡਾ ਡੇਟਾ ਚੋਰੀ ਹੋਣ ਦੀ ਸੰਭਾਵਨਾ ਹੈ। ਲੋਕਾਂ ਨੂੰ ਇਹ ਮਹਿਸੂਸ ਨਾ ਹੋਏ ਕਿ ਉਨ੍ਹਾਂ ਕੋਈ ਫਰਜ਼ੀ ਵੈਬਸਾਈਟ ਖੋਲ੍ਹ ਲਈ ਹੈ, ਇਸਦੇ ਲਈ, ਉਨ੍ਹਾਂ ਦੇ ਪੈਰਾਂ ਦਾ ਸਾਈਜ਼ ਵੀ ਪੁੱਛਿਆ ਜਾਂਦਾ ਹੈ।

ਮੈਸੇਜ ਵਿੱਚ ਕੀ ਲਿਖਿਆ ਹੈ

ਵ੍ਹੱਟਸਐਪ 'ਤੇ ਵਾਇਰਲ ਹੋ ਰਹੇ ਮੈਸੇਜ 'ਚ ਉਪਭੋਗਤਾਵਾਂ ਨੂੰ 700 ਜੋੜੀ (ਕਿਤੇ-ਕਿਤੇ 3 ਹਜ਼ਾਰ ਜੋੜੀ) ਤੇ 7 ਹਜ਼ਾਰ ਟੀ-ਸ਼ਰਟ ਮੁਫਤ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਹ ਇੱਕ ਭਰਮਾਉਣ ਵਾਲਾ ਸੰਦੇਸ਼ ਹੈ, ਜਿਸ ਨੂੰ ਭੁੱਲ ਕੇ ਵੀ ਕਲਿੱਕ ਕਰਨ ਦੀ ਗਲਤੀ ਨਾ ਕਰਿਓ।

ਕੀ ਹੋ ਸਕਦਾ ਨੁਕਸਾਨ

ਤੁਹਾਨੂੰ ਇਸ ਤਰ੍ਹਾਂ ਦੇ ਭਰਮਾਉਣ ਵਾਲੇ ਲਿੰਕ 'ਤੇ ਕਲਿਕ ਕਰਕੇ ਇੱਕ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜੇ ਤੁਸੀਂ ਆਪਣੇ ਕ੍ਰੈਡਿਟ ਤੇ ਡੈਬਿਟ ਕਾਰਡ ਦੀ ਜਾਣਕਾਰੀ ਨੂੰ ਫੋਨ ਜਾਂ ਲੈਪਟਾਪ ਵਿੱਚ ਸੇਵ ਕਰਕੇ ਰੱਖਿਾ ਹੈ ਤਾਂ ਅਜਿਹੇ ਲਿੰਕ 'ਤੇ ਕਲਿੱਕ ਕਰਨ ਵਿੱਚ ਕਾਫੀ ਸਾਵਧਾਨੀ ਵਰਤੋ। ਜੇ ਤੁਸੀਂ ਗਲਤੀ ਨਾਲ ਅਜਿਹੇ ਲਿੰਕ ਤੇ ਕਲਿੱਕ ਕੀਤਾ ਹੈ, ਤਾਂ ਤੁਰੰਤ ਆਪਣਾ ਕਾਰਡ ਜਾਂ ਨੈੱਟ ਬੈਂਕਿੰਗ ਦਾ ਪਾਸਵਰਡ ਬਦਲ ਲਉ।