ਨਵੀਂ ਦਿੱਲੀ: ਸਫਰ ਦੌਰਾਨ ਅਕਸਰ ਅਸੀਂ ਆਪਣੇ ਕੀਮਤੀ ਸਾਮਾਨ ਦੀ ਚੋਰੀ ਹੋਣ ਦੇ ਡਰ ‘ਚ ਰਹਿੰਦੇ ਹਾਂ। ਇਸ ਡਰ ਨੂੰ ਖ਼ਤਮ ਕਰਨ ਲਈ ਤੇ ਲੋਕਾਂ ਨੂੰ ਆਰਾਮਦਾਇਕ ਸਫ਼ਰ ਦੇਣ ਲਈ ਇਟਲੀ ਦੀ ਕੰਪਨੀ ਆਗਾਜ਼ੀ ਡਿਜ਼ਾਇਨ ਨੇ ਅਜਿਹਾ ਬੈਗਪੈਕ ਤਿਆਰ ਕੀਤਾ ਹੈ ਜੋ ਫਿੰਗਰਪ੍ਰਿੰਟ ਦੀ ਮਦਦ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ।



ਇਸ ‘ਚ ਕੀਮਤੀ ਸਾਮਾਨ ਜਿਵੇਂ ਲੈਪਟੌਪ, ਸਮਾਰਟਫੋਨ, ਇਲੈਕਟ੍ਰੋਨਿਕਸ ਗੈਜੇਟ ਤੋਂ ਇਲਾਵਾ ਕੈਸ਼ ਨੂੰ ਬਿਨਾ ਡਰ ਤੋਂ ਰੱਖਿਆ ਜਾ ਸਕੇਗਾ। 30 ਅਮੇਜਿੰਗ ਫੀਚਰਸ ਨਾਲ ਕੰਪਨੀ ਬੈਗ ਦੀ ਲਾਈਫਟਾਈਮ ਗ੍ਰੰਟੀ ਵੀ ਦੇ ਰਿਹਾ ਹੈ। ਇਸ ਖਾਸ ਬੈਗਪੈਕ ਦੀ ਕੀਮਤ 11 ਹਜ਼ਾਰ ਰੁਪਏ ਤੋਂ 17 ਹਜ਼ਾਰ ਰੁਪਏ ਤਕ ਹੈ।