WABetainfo ਮੁਤਾਬਕ ਵ੍ਹੱਟਸਐਪ ਦੇ ਨਵੇਂ ਫੀਚਰਜ਼ ਨੂੰ ਟਰੈਕ ਕਰਨ ਵਾਲੇ ਟਵਿੱਟਰ ਅਕਾਊਂਟ ਨੇ ਦੱਸਿਆ ਹੈ ਕਿ ਕੰਪਨੀ ਨੇ ਵੇਕੇਸ਼ਨ ਮੋਡ ਨੂੰ ਨਵਾਂ ਨਾਂ ਦਿੱਤਾ ਹੈ ਜੋ ਹੁਣ Ignore archived chats ਹੈ। ਫੀਚਰ ਨੂੰ ਪਿਛਲੇ ਸਾਲ ਸਭ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਲਾਂਚ ਕੀਤਾ ਗਿਆ ਸੀ।
ਹੁਣ ਕੰਪਨੀ ਸਾਰੇ ਯੂਜ਼ਰਸ ਲਈ ਇਸ ਫੀਚਰ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਵੇਕੇਸ਼ਨ ਮੋਡ ਫੀਚਰ ਦਾ ਐਲਾਨ ਕੀਤਾ ਹੈ ਜਿੱਥੇ ਕਿਸੇ ਵੀ ਚੈਟ ਨੂੰ ਮਿਊਟ ਆਰਕਾਈਵ ਕੀਤਾ ਜਾ ਸਕਦਾ ਹੈ। ਯਾਨੀ ਉਹ ਚੈਟ ਉਦੋਂ ਤਕ ਆਰਕਾਈਵ ਵਿੱਚ ਹੀ ਰਹੇਗੀ ਜਦੋਂ ਤਕ ਉਸ ਨੂੰ ਅਨਮਿਊਟ ਨਹੀਂ ਕੀਤਾ ਜਾਂਦਾ।
ਫਿਲਹਾਲ ਵ੍ਹੱਟਸਐਪ ਖ਼ੁਦ ਹੀ ਆਰਕਾਈਵ ਚੈਟਸ ਨੂੰ ਅਨਮਿਊਟ ਕਰ ਦਿੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਮਿਊਟ ਕੀਤੀ ਹੋਈ ਚੈਟ 'ਤੇ ਕੋਈ ਮੈਸੇਜ ਆਉਂਦਾ ਹੈ। ਇੱਕ ਵਾਰ ਇਸ ਫੀਚਰ ਦੇ ਆਫਿਸ਼ਿਅਲੀ ਰੋਲ ਆਊਟ ਹੋਣ ਬਾਅਦ ਇਸ ਨੂੰ ਐਪ ਦੇ ਨੋਟੀਫਿਕੇਸ਼ਨ ਸੈਟਿੰਗਜ਼ ਵਿੱਚ ਵੇਖਿਆ ਜਾ ਸਕਦਾ ਹੈ।