ਨਵੀਂ ਦਿੱਲੀ: ਹੁਣੇ ਜਿਹੇ ਓਪੋ ਨੇ ਆਈਫੋਨ ਐਕਸ ਦੀ ਲੁੱਕ ਵਰਗਾ ਓਪੋ R15 ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਵਨਪਲੱਸ ਦੇ ਲਾਂਚ ਹੋਣ ਵਾਲੇ ਸਮਾਰਟਫੋਨ ਵਨਪਲੱਸ 6 ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਦੱਸਿਆ ਜਾ ਰਿਹਾ ਹੈ ਕਿ ਓਪੋ R15 ਡ੍ਰੀਮ ਮਿਰਰ ਆਉਣ ਵਾਲ ਵਨਪਲੱਸ 6 ਦਾ ਬਲੂ ਪ੍ਰਿੰਟ ਹੈ। ਇਸ ਦੇ ਨਾਲ ਹੀ ਇਹ ਕਾਫੀ ਕੁਝ ਸਾਫ ਹੋ ਗਿਆ ਹੈ ਕਿ ਵਨਪਲੱਸ 6 ਕਿਵੇਂ ਦਾ ਹੋਵੇਗਾ।
ਇਸ ਤੋਂ ਪਹਿਲਾਂ ਲਾਂਚ ਹੋਏ ਵਨਪਲੱਸ 5T ਦੀ ਗੱਲ ਕਰੀਏ ਤਾਂ ਇਸ ਦਾ ਲੁਕ ਕਾਫੀ ਓਪੋ R11s ਵਰਗਾ ਸੀ। ਵੀਵੋ ਦੇ ਸਮਾਰਟਫੋਨ ਵਿੱਚ ਅੰਡਰ ਡਿਸਪਲ ਫਿੰਗਰਪ੍ਰਿੰਟ ਸੈਂਸਰ ਫੀਚਰ ਦੇ ਗੱਲ ਕਰੀਏ ਤਾਂ ਪਤਾ ਲਗ ਰਿਹਾ ਹੈ ਕਿ ਵਨਪਲੱਸ 6 ਵਿੱਚ ਵੀ ਅੰਡਰ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀਵੋ, ਵਨਪਲੱਸ ਤੇ ਓਪੋ ਇੱਕੋ ਹੀ ਕੰਪਨੀ ਦੇ ਮਾਡਲ ਹਨ।
Oppo R15 ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ 6.28 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ 2280x1080 ਪਿਕਸਲ ਦੀ ਹੈ। ਇਸ ਦਾ ਆਸਪੈਕਟ ਰਸ਼ੋ 19:9 ਹੈ। ਆਈਫੋਨ ਐਕਸ ਵਰਗਾ ਵਿਖਣ ਵਾਲੇ ਇਸ ਸਮਾਰਟਫੋਨ 'ਤੇ ਉੱਪਰ ਵੀ ਕਈ ਨਵੇਂ ਫੀਚਰ ਹਨ। ਇਸ ਵਿੱਚ ਮੀਡੀਆਟੇਕ ਦਾ ਪ੍ਰੋਸੈਸਰ ਹੈ।
ਸਮਾਰਟਫੋਨ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਫੋਨ ਵਿੱਚ ਡਬਲ ਕੈਮਰਾ ਹੋਵੇਗਾ। ਇੱਕ 16 ਮੈਗਾਪਿਕਸਲ ਦਾ ਤੇ ਦੂਜਾ 5 ਮੈਗਾਪਿਕਸਲ ਦਾ। ਇਸ ਵਿੱਚ ਸਮਾਰਟਫੋਨ ਦੀ 3450mAh ਬੈਟਰੀ ਹੈ। ਇਨਾਂ ਸਮਾਰਟਫੋਨ ਦੇ ਰੀਅਰ ਬਾਡੀ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤੇ ਗਏ ਹਨ।