ਨਿਊਯਾਰਕ: ਜੇਕਰ ਤੁਸੀਂ ਘਰ ਜਾਂ ਦਫ਼ਤਰ ‘ਚ ਸਮਾਰਟ ਸਪੀਕਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਤੁਹਾਡੀਆਂ ਗੱਲਾਂ ਕੋਈ ਸੁਣ ਰਿਹਾ ਹੈ। ਨਿਊਜ਼ ਵੈੱਬਸਾਈਟ ਬਲੂਮਬਰਗ ਦੀ ਰਿਪੋਰਟ ਮੁਤਾਬਕ ਅਮੇਜ਼ਨ, ਐੱਪਲ ਅਤੇ ਗੂਗਲ ਦੇ ਕਰਮਚਾਰੀ ਸਮਾਰਟ ਸਪੀਕਟਰ ਤੇ ਵੌਇਸ ਅਸਿਸਟੈਂਟ ਐਪ ਦੇ ਜ਼ਰੀਏ ਗਾਹਕਾਂ ਦੀ ਗੱਲਾਂ ਸੁਣ ਰਹੇ ਹਨ।
ਜਦਕਿ, ਇਨ੍ਹਾਂ ਕੰਪਨੀਆਂ ਦਾ ਦਾਅਵਾ ਹੈ ਕਿ ਉਹ ਆਪਣਾ ਪ੍ਰੋਡਕਟ ਅਪਡੇਟ ਕਰਨ ਦੇ ਲਈ ਗੱਲਾਂ ਰਿਕਾਰਡ ਕਰਦੇ ਹਨ। ਅਮੇਜ਼ਨ ਦੀ ਟੀਮ ਹਾਲ ਹੀ ‘ਚ ਲੌਂਚ ਅਲੈਕਸਾ ਤੇ ਈਕੋ ਸਪੀਕਰ ਦੀ ਰਿਕਾਰਡਿੰਗ ਵੀ ਕਰਦੀ ਹੈ। ੳਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਉਹ ਗਾਹਕਾਂ ਦੀ ਮਨਜ਼ੂਰੀ ਲੈ ਕੇ ਕਰਦੇ ਹਨ ਤਾਂ ਜੋ ਭਾਸ਼ਾ ਅਤੇ ਉਨ੍ਹਾਂ ਦੀ ਡਿਮਾਂਡ ਨੂੰ ਜ਼ਿਆਦਾ ਬਿਹਤਰ ਬਣਾਇਆ ਜਾ ਸਕੇ।
ਭਾਰਤ ‘ਚ ਅਜੇ ਆਰਟੀਫਿਸ਼ੀਅਲ ਇੰਟੇਲਿਜੇਂਸ ਨਾਲ ਲੇਸ ਸਮਾਰਟ ਸਪੀਕਰ ‘ਚ ਐਮਜਨ ਦਾ ਅਲੈਕਸਾ, ਗੂਗਲ ਦਾ ਅਸਿਸਟੈਂਟ ਅਤੇ ਐਪਲ ਦਾ ਸੀਰੀ ਸ਼ਾਮਲ ਹੈ। ਹਾਲ ਹੀ ‘ਚ ਅਮੇਜ਼ਨ ਅਲੈਕਸਾ ਨੇ ਪੋਰਟਲੈਂਡ ਦੀ ਮਹਿਲਾ ਅਤੇ ਉਸ ਦੇ ਪਤੀ ਦੀਆਂ ਨਿਜੀ ਗੱਲਾਂ ਰਿਕਾਰਡ ਦੀ ਅਤੇ ਪਤੀ ਦੇ ਦੋਸਤ ਨੂੰ ਭੇਜ ਦਿੱਤੀਆਂ। ਮਹਿਲਾ ਨੇ ਸ਼ਿਕਾਈਤ ਦੀ ਤਾਂ ਕੰਪਨੀ ਨੇ ਜਾਂਚ ਕਰਨ ਤੋਂ ਬਾਅਦ ਮਾਫੀ ਮੰਗੀ।
ਸਾਵਧਾਨ! ਸਮਾਰਟ ਸਪੀਕਰ ਨੂੰ ਵੌਇਸ ਕਮਾਂਡ ਦੇ ਕੇ ਨਾ ਹੋਵੋ ਖੁਸ਼ ਕਿਉਂਕਿ ਕੋਈ ਸੁਣ ਰਿਹਾ ਤੁਹਾਡੀਆਂ ਗੱਲਾਂ
ਏਬੀਪੀ ਸਾਂਝਾ
Updated at:
13 Apr 2019 11:34 AM (IST)
ਨਿਊਜ਼ ਵੈੱਬਸਾਈਟ ਬਲੂਮਬਰਗ ਦੀ ਰਿਪੋਰਟ ਮੁਤਾਬਕ ਅਮੇਜ਼ਨ, ਐੱਪਲ ਅਤੇ ਗੂਗਲ ਦੇ ਕਰਮਚਾਰੀ ਸਮਾਰਟ ਸਪੀਕਟਰ ਤੇ ਵੌਇਸ ਅਸਿਸਟੈਂਟ ਐਪ ਦੇ ਜ਼ਰੀਏ ਗਾਹਕਾਂ ਦੀ ਗੱਲਾਂ ਸੁਣ ਰਹੇ ਹਨ।
- - - - - - - - - Advertisement - - - - - - - - -