ਨਵੀਂ ਦਿੱਲੀ: ਤਿਉਹਾਰਾਂ ਦਾ ਸੀਜ਼ਨ ਤਾਂ ਤਕਰੀਬਨ ਨੇੜੇ ਹੀ ਹੈ। ਇਸ ਤੋਂ ਇਲਾਵਾ ਸਾਲ 2016 ਦੇ ਪੂਰੇ ਹੋਣ ਦਾ ਸਮਾਂ ਵੀ ਥੋੜਾ ਬਾਕੀ ਹੈ। ਅਜਿਹੇ ਵਿੱਚ ਆਟੋ ਕੰਪਨੀਆਂ ਮੌਕੇ ਦੀ ਨਜ਼ਾਕਤ ਨੂੰ ਭੁਣਾਉਣ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀਆਂ। ਇਸ ਲਈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਨ੍ਹਾਂ ਟਾਪ-3 ਕਾਰਾਂ ਨਾਲ ਜੁੜੀ ਜਾਣਕਾਰੀ ਜੋ ਇਸ ਸਾਲ ਦੇ ਆਖਰੀ ਤਿੰਨ ਮਹੀਨਿਆਂ ਵਿੱਚ ਲਾਂਚ ਹੋਣਗੀਆਂ। 1. ਮਾਰੂਤੀ ਇਗਨਿਸ ਵਿਟਾਰਾ ਬ੍ਰੇਜ਼ਾ ਤੇ ਬਲੈਨੋ ਨੂੰ ਮਿਲੀ ਸਫਲਤਾ ਤੋਂ ਬਾਅਦ ਹੁਣ ਮਾਰੂਤੀ ਸੁਜ਼ੂਕੀ ਨਵੀਂ ਕਾਰ ਇਗਨਿਸ ਨੂੰ ਉਤਾਰਣ ਵਾਲੀ ਹੈ। ਸੰਭਾਵਨਾ ਹੈ ਕਿ ਇਸ ਨੂੰ ਦੀਵਾਲੀ ਦੇ ਨੇੜੇ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਮਾਰੂਤੀ ਸਵਿਫਟ ਤੇ ਬਲੈਨੋ ਦੇ ਵਿਚਾਲੇ ਰੱਖੀ ਹੋਵੇਗੀ। ਇਸ ਨੂੰ ਨੈਕਸਾ ਲੀਡਰਸ਼ਿਪ ਜ਼ਰੀਏ ਵੇਚਿਆ ਜਾਵੇਗਾ। ਜੇਕਰ ਇਗਨਿਸ ਦੀ ਗੱਲ ਕਰੀਏ ਤਾਂ ਐਸ.ਯੂ.ਵੀ. ਜਿਹਾ ਡਿਜ਼ਾਇਨ ਦਿੱਤਾ ਗਿਆ ਹੈ। ਅੱਗ ਤੋਂ ਲੈ ਕੇ ਸਾਈਡ ਦੇ ਸੀ ਪਿੱਲਰ ਤੱਕ ਇਹ ਬਹੁਤ ਬਾਕਸੀ ਨਜ਼ਰ ਆਉਂਦੇ ਹਨ। ਪਿੱਛੇ ਦਾ ਡਿਜ਼ਾਇਨ ਸਾਧਾਰਨ ਤੇ ਸਾਫ-ਸੁਥਰਾ ਹੈ। ਸੰਭਾਵਨਾ ਹੈ ਕਿ ਇਸ ਦਾ ਕੈਬਿਨ ਪ੍ਰੀਮੀਅਮ ਹੋਵੇਗਾ। ਇਸ ਵਿੱਚ ਹਾਰਮਨ ਕਾਰਡਨ ਦਾ ਪ੍ਰੀਮੀਅਮ ਇੰਫੋਟੇਂਮੈਂਟ ਸਿਸਟਮ ਮਿਲਣ ਦੀ ਸੰਭਾਵਨਾ ਹੈ। ਕਾਰ ਦਾ ਡੈਸ਼ ਬੋਰਡ ਵੀ ਨਵੇਂ ਡਿਜ਼ਾਇਨ ਦਾ ਹੋਵੇਗਾ। ਇੱਥੇ ਕੈਪਸੂਲ ਦੀ ਡਿਜ਼ਾਇਨ ਵਾਲੇ ਏਅਰਕੰਡੀਸ਼ਨਰ ਕੰਟ੍ਰੋਲਸ ਮਿਲਣਗੇ। ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਮਾਰੂਤੀ ਬਲੈਨੋ ਵਾਲਾ 1.2 ਲੀਟਰ ਪੈਟਰੋਲ ਤੇ 1.3 ਲੀਟਰ ਡੀਜ਼ਲ ਇੰਜਨ ਮਿਲੇਗਾ। ਸੰਭਾਵਨਾ ਹੈ ਕਿ ਇਸ ਵਿੱਚ ਸੀ.ਵੀ.ਟੀ. ਗੇਅਰ ਬਾਕਸ ਦਾ ਵਿਕਲਪ ਵੀ ਮਿਲ ਸਕਦਾ ਹੈ। 2. ਮਾਰੂਤੀ ਸੁਜ਼ੂਕੀ ਬਲੈਨੋ ਆਰ.ਐਸ. ਇਹ ਮਾਰੂਤੀ ਸੁਜ਼ੂਕੀ ਪ੍ਰੀਮੀਅਮ ਹੈਚਬੈਕ ਬਲੈਨੋ ਦਾ ਹੀ ਪਾਵਰਫੁੱਲ ਰੂਪ ਹੈ। ਮੌਜ਼ੂਦਾ ਬਲੈਨੋ ਵਿੱਚ 1.2 ਲੀਟਰ ਦਾ ਪੈਟਰੋਲ ਇੰਜ਼ਨ ਲੱਗਿਆ ਹੈ ਜੋ 84 ਪੀ.ਐਸ. ਪਾਵਰ ਦਾ ਦਿੰਦਾ ਹੈ। ਜਦਕਿ ਬਲੈਨੋ ਆਰ.ਐਸ. ਵਿੱਚ 1.0 ਲੀਟਰ ਦਾ ਬੂਸਟਰਜੈੱਟ ਪੈਟਰੋਲ ਇੰਜ਼ਨ ਮਿਲੇਗਾ ਜੋ 110 ਪੀ.ਐਸ. ਦੀ ਪਾਵਰ ਤੇ 170 ਐਨ.ਐਮ. ਦਾ ਟਾਰਕ ਦੇਵੇਗਾ। ਚੰਗੀ ਬ੍ਰੇਕਿੰਗ ਲਈ ਚਾਰੇ ਪਹੀਆਂ ਵਿੱਚ ਡਿਸਕ ਬ੍ਰੇਕਸ ਮਿਲਣਗੇ। ਸਟੈਂਡਰਡ ਬਲੈਨੋ ਤੋਂ ਵੱਖ ਦਿੱਖਣ ਲਈ ਇਸ ਵਿੱਚ ਸਪੋਰਟੀ ਬਾਡੀ ਕਿੱਟ ਮਿਲੇਗੀ ਜਿਸ ਵਿੱਚ ਅੱਗੇ ਤੇ ਪਿੱਛੇ ਦੋਹਾਂ ਪਾਸਿਆਂ ਦੇ ਲਈ ਹੇਠਲੇ ਸਪਾਇਲਰ, ਬੂਟ ਸਪਾਇਲਰ ਤੇ ਸਾਈਡ ਸਕਰਟਿੰਗ ਮਿਲੇਗੀ। ਇਸ ਦੇ ਅਲਾਏ ਵੀਲ੍ਹ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਪੋਰਟੀ ਤੇ ਖਿੱਛਵੇਂ ਹੋਣਗੇ। ਕੈਬਿਨ ਵਿੱਚ ਸੁਜ਼ੂਕੀ ਦਾ ਟੱਚਸਕਰੀਨ ਸਮਾਰਟ ਪਲੇ ਇੰਫੋਟੇਂਮੈਂਟ ਸਿਸਟਮ ਮਿਲੇਗਾ। ਜੋ ਐਪਲ ਕਾਰਪਲੇ ਤੇ ਮਿਰਰ ਲਿੰਕ ਸਪੋਰਟ ਕਰੇਗਾ। ਇਸ ਦਾ ਮੁਕਾਬਲਾ ਫਾਕਸਵੇਗਨ ਪੋਲੋ ਜੀ.ਟੀ.ਟੀ.ਐਸ.ਆਈ ਅਤੇ ਅਬਾਰਥ ਪੂੰਟੋ ਨਾਲ ਹੋਵੇਗਾ। ਇਸ ਦੀ ਸੰਭਾਵਤ ਕੀਮਤ 9 ਲੱਖ ਰੁਪਏ ਦੇ ਨੇੜੇ ਰਹਿਣ ਦੀਆਂ ਚਰਚਾਵਾਂ ਹਨ। 3. ਫਿਏਟ ਅਵੈਂਚਊਰਾ ਅਰਬਨ ਕ੍ਰਾਸ ਇਹ ਫਿਏਟ ਅਵੈਂਚਊਰਾ 'ਤੇ ਬਨੀ ਕ੍ਰਾਸਓਵਰ ਹੈ। ਇਹ ਵੇਖਣ ਵਿੱਚ ਟਫ ਆਫ-ਰੋਡ ਲੱਗਦੀ ਹੈ। ਕੰਪਨੀ ਨੇ ਇਸ ਨੂੰ ਫਰਵਰੀ ਵਿੱਚ ਲਾਏ ਗਏ ਦਿੱਲੀ ਆਟੋ ਐਕਸਪੋ-2016 ਵਿੱਚ ਵੀ ਪੇਸ਼ ਕੀਤਾ ਸੀ। ਇਸ ਵਿੱਚ ਅਬਾਰਥ ਵੱਲੋਂ ਟਯੂਨ ਕੀਤਾ ਗਿਆ 1.4 ਲੀਟਰ ਦਾ ਟੀ-ਜੈੱਟ ਇੰਜ਼ਨ ਮਿਲੇਗਾ ਜੋ 142 ਪੀ.ਐਸ. ਦੀ ਪਾਵਰ ਤੇ 210 ਐਨ.ਐਮ. ਦਾ ਟਾਰਕ ਦੇਵੇਗਾ। ਇੰਜ਼ਨ 5-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੁੜੀਆ ਹੋਵੇਗਾ। ਫਿਏਟ ਅਵੈਂਚਊਰਾ ਅਰਬਨ ਕ੍ਰਾਸ ਦੇ ਕੈਬਿਨ ਵਿੱਚ 5 ਇੰਚ ਦਾ ਟੱਚਸਕਰੀਨ ਇੰਫੋਟੇਂਮੈਂਟ ਸਿਸਟਮ ਮਿਲੇਗਾ ਜੋ ਨੈਵੀਗੇਸ਼ਨ ਦੇ ਨਾਲ ਹੋਵੇਗਾ। ਇਸ ਵਿੱਚ ਅਵੈਂਓਰਾ ਤੇ ਪੂੰਟੋ ਈਵੋ ਵਾਲੇ ਕਈ ਫੀਚਰ ਮਿਲਣਗੇ। ਇਨ੍ਹਾਂ ਤਿੰਨ ਹੈਚਬੈਕ ਤੋਂ ਇਲਾਵਾ ਹੌਂਡਾ ਦੀ ਨਵੀਂ ਬ੍ਰਿਓ ਨੂੰ ਵੀ ਤਿਉਹਾਰੀ ਸੀਜ਼ਨ ਵਿੱਚ ਲਾਂਚ ਕੀਤਾ ਜਾਣਾ ਹੈ। ਇਸ ਵਿੱਚ ਕਈ ਬਦਲਾਅ ਵੇਖਣ ਨੂੰ ਮਿਲਣਗੇ। ਡਿਜ਼ਾਇਨ ਦੇ ਮਾਮਲੇ ਵਿੱਚ ਇਹ ਨਵੀਂ ਅਮੇਜ਼ ਜਿਹੀਂ ਹੋਵੇਗੀ। ਇਸ ਦਾ ਅਗਲਾ ਬੰਪਰ ਬਹੁਤ ਦਮਦਾਰ ਤੇ ਖਿੱਚਵਾਂ ਹੋਵੇਗਾ। ਇਸ ਤੋਂ ਇਲਾਵਾ ਇਸ ਵਿੱਚ ਨਵਾਂ ਡੈਸ਼ ਬੋਰਡ ਤੇ ਸੀ.ਵੀ.ਟੀ. ਆਟੋਮੈਟਿਕ ਗਿਅਰਬਾਕਸ ਵੀ ਮਿਲੇਗਾ।