ਟਿਓਟਾ ਵੱਲੋਂ ਦੋ ਨਵੀਆਂ ਕਾਰਾਂ ਲਾਂਚ, ਕੀਮਤ 5.24 ਤੋਂ ਸ਼ੁਰੂ
ਏਬੀਪੀ ਸਾਂਝਾ | 16 Sep 2016 04:09 PM (IST)
ਨਵੀਂ ਦਿੱਲੀ : ਟਿਓਟਾ ਨੇ ਇਟੀਆਸ ਸੇਡਾਨ ਤੇ ਇਸ ਦੇ ਹੈਚਬੈਕ ਮਾਡਲ ਇਟੀਆਸ ਲੀਵਾ ਦੇ ਫੇਸਲਿਫਟ ਵਰਜਨ ਲਾਂਚ ਕਰ ਦਿੱਤੇ ਹਨ। ਇਟੀਆਸ ਲੀਵਾ ਦੀ ਸ਼ੁਰੂਆਤੀ ਕੀਮਤ 5.24 ਲੱਖ ਤੇ ਇਟੀਆਸ ਸੇਡਾਨ ਦੀ ਸ਼ੁਰੂਆਤੀ ਕੀਮਤ 6.43 ਲੱਖ ਰੁਪਏ ਰੱਖੀ ਗਈ ਹੈ। ਟਿਓਟਾ ਇਟੀਆਸ ਦੇ ਫੇਸਲਿਫਟ ਮਾਡਲ ਵਿੱਚ ਪੁਰਾਣੇ ਡਿਜ਼ਾਇਨ ਦੀ ਛਾਪ ਬਰਕਰਾਰ ਹੈ। ਕੰਪਨੀ ਨੇ ਕੁਝ ਚੀਜ਼ਾਂ ਵਿੱਚ ਜ਼ਰੂਰ ਬਦਲਾਅ ਕੀਤੇ ਹਨ। ਇਨ੍ਹਾਂ ਵਿੱਚ ਨਵੇਂ ਗ੍ਰਿਲ ਤੇ ਬੰਪਰ ਸ਼ਾਮਲ ਹਨ। ਕਾਰ ਦਾ ਅਗਲਾ ਹਿੱਸਾ ਪਹਿਲੇ ਦੀ ਤਰ੍ਹਾਂ ਜਾਣਿਆ -ਪਛਾਣਿਆ ਹੈ। ਕ੍ਰੋਮ ਫਿਨਿਸ਼ਿੰਗ ਤੋਂ ਬਾਅਦ ਕਾਰ ਅੱਗੇ ਤੋਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪ੍ਰੀਮੀਅਮ ਨਜ਼ਰ ਆਉਂਦੀ ਹੈ। ਸਾਇਡ ਪ੍ਰੋਫਾਈਲ ਵਿੱਚ ਕੋਈ ਅਪਡੇਟ ਨਹੀਂ ਹੈ। ਖ਼ਾਸ ਗੱਲ ਇਹ ਹੈ ਕਿ ਇਹ ਅਪਡੇਟ ਸਿਰਫ ਪ੍ਰਾਈਵੇਟ ਇਸਤੇਮਾਲ ਲਈ ਉਪਲਬਧ ਇਟੀਆਸ ਵਿੱਚ ਮਿਲਣਗੇ, ਕੈਬ ਜਾਂ ਟੈਕਸੀ ਲਈ ਉਪਲਬਧ ਇਟੀਆਸ ਵਿੱਚ ਨਵੇਂ ਬਦਲਾਅ ਹੋਏ ਹਨ। ਕੈਬਿਨ ਵਿੱਚ ਵੀ ਜ਼ਿਆਦਾ ਬਦਲਾਅ ਨਹੀਂ ਹੋਏ ਹਨ। ਡੈਸ਼ਬੋਰਡ ਵਿੱਚ ਗ੍ਰੇਅ ਤੇ ਬੇਜ਼ ਕਲਰ ਦਾ ਇਸਤੇਮਾਲ ਕੀਤਾ ਗਿਆ ਹੈ। ਮਲਟੀਪਲ ਕੰਟ੍ਰੋਲਸ ਤੇ ਲੈਦਰ ਕਵਰ ਵਾਲਾ ਫਲੈਪ ਬਾਟਮ ਸਟੀਅਰਿੰਗ ਵੀਲ੍ਹ , 2-ਡਿਨ ਮਿਊਜ਼ਿਕ ਸਿਸਟਮ ਤੇ ਮੈਨੂਅਲ ਏ.ਸੀ. ਨੂੰ ਪਹਿਲੇ ਹੀ ਤਰ੍ਹਾਂ ਹੀ ਰੱਖਿਆ ਗਿਆ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਨਵੀਂ ਇਟੀਆਜ਼ ਵਿੱਚ ਪੈਸੇਂਜ਼ਰ ਕਮਫਰਟ ਨੂੰ ਵਧਾਇਆ ਗਿਆ ਹੈ। ਦੋਹਾਂ ਵਿੱਚ 1.2 ਤੇ 1.5 ਲੀਟਰ ਦੇ ਪੈਟਰੋਲ ਤੇ 1.4 ਲੀਟਰ ਦਾ ਡੀਜ਼ਲ ਇੰਜਨ ਲੱਗਿਆ ਹੋਈਆ ਹੈ। ਪੈਟਰੋਲ ਇੰਜਨ ਦੀ ਤਾਕਤ 80 ਤੇ 90 ਪੀ.ਐਸ. ਦੀ ਹੈ। ਉੱਥੇ ਹੀ ਡੀਜ਼ਲ ਇੰਜਨ 68 ਪੀ.ਐਸ. ਦੀ ਤਾਕਤ ਦਿੰਦਾ ਹੈ।