ਮੋਬਾਈਲ ਨੰਬਰ ਪੋਰਟ ਕਰਾਉਣ ਵਾਲਿਆਂ ਨੂੰ ਤੋਹਫਾ
ਏਬੀਪੀ ਸਾਂਝਾ | 19 Dec 2017 01:42 PM (IST)

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ (ਟਰਾਈ) ਨੇ ਮੋਬਾਈਲ ਨੰਬਰ ਪੋਰਟੇਬਿਲਟੀ (ਐਮਐਨਪੀ) ਫੀਸ ਨੂੰ ਘਟਾ ਕੇ 4 ਰੁਪਏ ਕਰਨ ਬਾਰੇ ਪ੍ਰੋਸੈਸ ਅੱਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਇਹ 19 ਰੁਪਏ ਹੈ। ਮਤਲਬ ਸਿੱਧਾ 15 ਰੁਪਏ ਘਟਾਉਣ ਦੀ ਗੱਲ ਚਲ ਰਹੀ ਹੈ। ਟਰਾਈ ਦਾ ਮੰਨਣਾ ਹੈ ਕਿ ਐਮਐਨਪੀ ਫੀਸ ਨੂੰ ਘੱਟ ਕੀਤਾ ਜਾ ਸਕਦਾ ਹੈ ਕਿਉਂਕਿ ਮੋਬਾਈਲ ਨੰਬਰ ਪੋਰਟੇਬਿਲਿਟੀ ਸਰਵਿਸ ਪ੍ਰੋਵਾਈਡਰ ਦੀ ਆਪਰੇਸ਼ਨ ਕੌਸਟ ਵਿੱਚ ਕਾਫੀ ਘਾਟ ਆਈ ਹੈ। ਇਸੇ ਸਿਲਸਿਲੇ ਵਿੱਚ ਟਰਾਈ ਨੇ ਡਿਸਕਸ਼ਨ ਪੇਪਰ ਜਾਰੀ ਕਰਕੇ 29 ਦਸੰਬਰ ਤੱਕ ਇਸ ਬਾਰੇ ਰਾਏ ਮੰਗੀ ਹੈ। ਟਰਾਈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਐਮਐਨਪੀ ਲਈ ਅਰਜ਼ੀਆਂ ਵਿੱਚ ਵਾਧਾ ਹੋਇਆ ਹੈ। ਇੱਥੇ ਐਮਐਨਪੀਸੀ ਸਰਵਿਸ ਪ੍ਰੋਵਾਈਡਰਜ਼ ਦੇ ਫਾਇਨਾਂਸ਼ੀਅਲ ਰਿਜ਼ਲਟ ਦੇ ਮੱਦੇਨਜ਼ਰ ਕੌਸਟ ਤੇ ਟ੍ਰਾਂਜੈਕਸ਼ਨ ਦੀ ਫੀਸ 19 ਰੁਪਏ ਜ਼ਿਆਦਾ ਹੈ। ਇਸ ਨੂੰ ਘਟਾ ਕੇ ਚਾਰ ਰੁਪਏ ਕੀਤਾ ਜਾ ਸਕਦਾ ਹੈ। ਇਸ ਨਾਲ ਮੋਬਾਈਲ ਨੰਬਰ ਪੋਰਟ ਕਰਨ ਵਾਲਿਆਂ ਲਈ ਥੋੜ੍ਹੀ ਰਾਹਤ ਹੋਵੇਗੀ।