ਨਵੀਂ ਦਿੱਲੀ: ਇੱਕ ਤਾਜ਼ਾ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ਕਰਕੇ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਰਿਹਾ ਹੈ। ਰਿਸਰਚ ਕਰਨ ਵਾਲੇ ਡੇਵਿਡ ਗਿਨਸਬਰਗ ਤੇ ਫੇਸਬੁਕ ਦੇ ਰਿਸਰਚਰ ਮੋਇਰਾ ਬੁਰਕੇ ਨੇ ਸੋਸ਼ਲ ਮੀਡੀਆ ਦੀ ਸਾਇੰਟਿਫਿਕ ਰਿਸਰਚ ਵਿੱਚ ਪਤਾ ਲਾਇਆ ਹੈ ਕਿ ਸੋਸ਼ਲ ਮੀਡੀਆ ਨੂੰ ਅਹਿਮੀਅਤ ਦੇਣਾ ਤੇ ਕਮੈਂਟ ਕਰਨਾ ਸਿਹਤ 'ਤੇ ਬੁਰਾ ਅਸਰ ਪਾਉਂਦਾ ਹੈ।
ਰਿਸਰਚ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਦੀ ਸਿਹਤ 'ਤੇ ਪੈਣ ਵਾਲੇ ਇਸ ਅਸਰ ਨੂੰ ਲੈ ਕੇ ਫੇਸਬੁੱਕ ਗੰਭੀਰ ਹੈ ਤੇ ਇਸ ਦੇ ਹੱਲ ਵਿੱਚ ਲੱਗਿਆ ਹੈ। ਸੋਸ਼ਲ ਮੀਡੀਆ ਦੇ ਅਸਰ ਦਾ ਪਤਾ ਕਰਨ ਲਈ ਕਈ ਗੰਭੀਰ ਸਵਾਲ ਪੁੱਛੇ ਗਏ। ਸਵਾਲ ਸਨ ਕਿ ਲੋਕ ਕਿਉਂ ਸੋਸ਼ਲ ਮੀਡੀਆ 'ਤੇ ਜੁੜਦੇ ਹਨ? ਆਪਣੇ ਕਰੀਬੀਆਂ ਦੀ ਅਪਡੇਟ ਲਈ ਜਾਂ ਫਿਰ ਸਾਰਥਕ ਤਰੀਕੇ ਨਾਲ ਲੋਕਾਂ ਨਾਲ ਜੁੜਣ ਲਈ?
ਰਿਸਰਚ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਲੋਕਾਂ 'ਤੇ ਬੁਰਾ ਅਸਰ ਪਾਉਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਲੋਕ ਤਕਨੀਕ ਨੂੰ ਕਿਸ ਤਰੀਕੇ ਨਾਲ ਇਸਤੇਮਾਲ ਕਰਦੇ ਹਨ, ਇਹ ਉਨ੍ਹਾ 'ਤੇ ਵੀ ਨਿਰਭਰ ਕਰਦਾ ਹੈ। ਇਸ ਰਿਸਰਚ ਵਿੱਚ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਆਖਰ ਲੋਕਾਂ ਨੇ ਸੋਸ਼ਲ ਮੀਡੀਆ ਨੂੰ ਨੈਗਟਿਵ ਕਿਉਂ ਦੱਸਿਆ।