ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਟਵਿਟਰ ਨੇ ਲਾਂਚ ਕੀਤਾ ਖ਼ਾਸ ਇਮੋਜੀ
ਏਬੀਪੀ ਸਾਂਝਾ | 04 Nov 2017 11:30 AM (IST)
ਨਵੀਂ ਦਿੱਲੀ -ਦੁਨੀਆ ਭਰ 'ਚ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਤਿਆਰੀ ਕਰ ਰਹੇ ਹਨ ਅਤੇ ਅਜਿਹੇ 'ਚ ਟਵਿਟਰ ਨੇ ਖ਼ਾਸ ਇਮੋਜੀ ਨੂੰ ਪੇਸ਼ ਕਰ ਕੇ ਇਸ ਦਿਹਾੜੇ ਨੂੰ ਹੋਰ ਮਹੱਤਵਪੂਰਨ ਬਣਾ ਦਿੱਤਾ ਹੈ। ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਟਵਿਟਰ ਪ੍ਰਕਾਸ਼ ਦਿਹਾੜਾ ਮਨਾਉਣ ਲਈ ਨਵੀਂ ਇਮੋਜੀ ਜਾਰੀ ਕਰ ਰਿਹਾ ਹੈ | ਇਹ ਇਮੋਜੀ 4 ਨਵੰਬਰ ਤੋਂ ਕਿਰਿਆਸ਼ੀਲ ਹੋਵੇਗੀ। ਇਹ ਇਮੋਜੀ 'ੴ' ਉੱਤੇ ਆਧਾਰਿਤ ਹੈ | ਟਵਿਟਰ ਨੇ ਇਸ ਨੂੰ ਵਰਤਣ ਲਈ ਹੈਸ਼ਟੈਗ ਤਿਆਰ ਕੀਤਾ ਹੈ।