ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿਟਰ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਕ ਟਵਿਟਰ ਕਈ ਟੇਕ ਕੰਪਨੀਆਂ ਨਾਲ ਵਿੱਕਰੀ ਨੂੰ ਲੈ ਕੇ ਗੱਲਬਾਤ ਕਰ ਰਿਹਾ ਹੈ। CNBC ਮੁਤਾਬਕ, ਸੋਸ਼ਲ ਕੰਪਨੀ ਟਵਿਟਰ ਟੇਕ ਜਾਇੰਟ ਗੂਗਲ ਅਤੇ ਕਲਾਉੱਡ ਕੰਪਯੂਟਿੰਗ ਕੰਪਨੀ ਸੇਲਸਫੋਰਸ ਨਾਲ ਲਗਾਤਾਰ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਕਈ ਹੋਰ ਕੰਪਨੀਆਂ ਨਾਲ ਵੀ ਟਵਿਟਰ ਦੀ ਗੱਲਬਾਤ ਜਾਰੀ ਹੈ। ਟਵਿਟਰ 'ਤੇ ਐਕਟਿਵ ਯੂਜ਼ਰਸ ਦੀ ਗਿਣਤੀ 313 ਮਿਲੀਅਨ ਹੈ ਅਤੇ ਇਸ ਵਿੱਕਰੀ ਦੀਆਂ ਖ਼ਬਰਾਂ ਦੇ ਵਿੱਚ ਟਵਿਟਰ ਦੇ ਸ਼ੇਅਰ ਵਿੱਚ 3 ਫ਼ੀਸਦੀ ਦਾ ਇਜ਼ਾਫਾ ਹੋਈਆ ਹੈ। TechCrunch ਦੀ ਰਿਪੋਰਟ ਮੁਤਾਬਕ ਟਵਿਟਰ ਦੇ ਦੋ ਵੱਡੇ ਕਰਮੀਆਂ ਨੇ ਹਾਲ ਹੀ ਵਿੱਚ ਟਵਿਟਰ ਦਾ ਸਾਥ ਛੱਡ ਦਿੱਤਾ ਹੈ। ਜਿਸ ਵਿੱਚ ਐਂਡ੍ਰੀਯੂ ਐਡਾਸ਼ੇਕ ਦਾ ਨਾਮ ਵੀ ਸ਼ਾਮਿਲ ਹੈ। ਦੋ ਸਾਲ ਪਹਿਲਾਂ ਜੈੱਕ ਡੋਰਸੇ ਟਵਿਟਰ ਦੇ ਸੀ.ਈ.ਓ. ਬਣੇ ਸਨ। ਇਸ ਤੋਂ ਬਾਅਦ ਤੋਂ ਹੀ ਕੰਪਨੀ ਦਾ ਰੇਵੇਨਯੂ ਲਗਾਤਾਰ ਡਿੱਗਿਆ ਹੈ। ਇਨ੍ਹਾਂ ਅਟਕਲਾਂ ਨੂੰ ਉਸ ਵੇਲੇ ਹੋਰ ਜ਼ੋਰ ਮਿਲਿਆ ਜਦੋਂ ਬੋਰਡ ਮੈਂਬਰ ਅਤੇ ਕੋ-ਫਾਉਂਡਰ ਈ.ਵੀ. ਵਿਲਿਯਮਸ ਨੇ Bloomberg ਨੂੰ ਕਿਹਾ,'ਉਹ ਕੰਪਨੀ ਦੇ ਲਈ ਸਹੀ ਵਿਕਲਪ ਦੀ ਚੋਣ ਕਰਨਗੇ।'