ਨਵੀਂ ਦਿੱਲੀ: UIDAI ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਅਜਿਹੀ ਸੁਵਿਧਾ ਦੇਣ ਲਈ ਕਿਹਾ ਹੈ ਜਿਸ ਤੋਂ ਪਤਾ ਲੱਗੇ ਸਕੇ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਕਿਹੜੇ-ਕਿਹੜੇ ਨੰਬਰ ਜੁੜੇ ਹੋਏ ਹਨ। UIDAI ਦਾ ਮੰਨਣਾ ਹੈ ਕਿ ਇਸ ਨਾਲ ਸਿਮ ਹੋਰ ਸੁਰੱਖਿਅਤ ਹੋ ਸਕਣਗੇ।
ਇਸ ਤਹਿਤ ਗਾਹਕ ਐਸਐਮਐਸ ਰਾਹੀਂ ਇਹ ਪਤਾ ਕਰ ਸਕਣਗੇ ਕਿ ਉਨ੍ਹਾਂ ਦਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਜੁੜਿਆ ਹੈ ਜਾਂ ਨਹੀਂ। ਇਸੇ ਤਰ੍ਹਾਂ ਉਹ ਇਹ ਵੀ ਪਤਾ ਕਰ ਲੈਣਗੇ ਕਿ ਉਨ੍ਹਾਂ ਦੇ ਆਧਾਰ ਨੰਬਰ 'ਤੇ ਕਿੰਨੇ ਮੋਬਾਈਲ ਨੰਬਰ ਜੁੜੇ ਹਨ ਤੇ ਵੈਰੀਫਾਈ ਹਨ। ਟੈਲੀਕਾਮ ਕੰਪਨੀਆਂ ਨੂੰ ਅਜਿਹੀ ਸੁਵਿਧਾ 15 ਮਾਰਚ ਤੱਕ ਸ਼ੁਰੂ ਕਰਨ ਨੂੰ ਕਿਹਾ ਗਿਆ ਹੈ।
UIDAI ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਕਿ ਕੁਝ ਰਿਟੇਲਰ, ਆਪ੍ਰੇਟਰ ਤੇ ਟੈਲੀਕਾਮ ਕੰਪਨੀਆਂ ਦੇ ਏਜੰਟ ਨਵਾਂ ਸਿਮ ਜਾਰੀ ਕਰਨ, ਨੰਬਰਾਂ ਦੀ ਵੈਰੀਫਿਕੇਸ਼ਨ ਕਰਨ ਦਾ ਆਧਾਰ ਕਾਰਡ ਦਾ ਗਲਤ ਇਸਤੇਮਾਲ ਕਰ ਰਹੇ ਹਨ। ਕਿਸੇ ਦੇ ਕਾਰਡ 'ਤੇ ਕਿਸੇ ਨੂੰ ਨੰਬਰ ਦੇ ਰਹੇ ਹਨ। ਇਸ ਤੋਂ ਬਚਾਅ ਲਈ ਅਜਿਹੀ ਸਰਵਿਸ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।