ਚੰਡੀਗੜ੍ਹ: PUBG Mobile ਗੇਮ ਖੇਡਣ ਵਾਲਿਆਂ ਵਿੱਚ ਇਸ ਨੂੰ ਲੈ ਕੇ ਚੰਗੀ ਦੀਵਾਨਗੀ ਰਹਿੰਦੀ ਹੈ। ਇਸੇ ਲਈ ਯੂਜ਼ਰ ਇਸ ਦੀ ਹਰ ਅਪਡੇਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਮੀਡੀਆ ਖ਼ਬਰਾਂ ਮੁਤਾਬਕ ਜਲਦ ਹੀ PUBG ਵਿੱਚ ਚੌਥਾ ਸੀਜ਼ਨ ਖ਼ਤਮ ਹੋਣ ਵਾਲਾ ਹੈ। ਕੁਝ ਆਨਲਾਈਨ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਦਾ ਨਵਾਂ ਸੀਜ਼ਨ 0.10.5 ਅਪਡੇਟ ਨਾਲ ਆਏਗਾ। ਖੇਡ ਦਾ ਰੋਮਾਂਚ ਵਧਾਉਣ ਲਈ ਇਸ ਵਿੱਚ Zombies ਮੋਡ ਦਿੱਤਾ ਗਿਆ ਹੈ।
ਇਨ੍ਹਾਂ ਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੀਂ ਅਪਡੇਟ ਵਿੱਚ Apocalypse ਥੀਮ, ਆਊਟਫਿਟਸ, ਸਕਿਨਸ ਤੇ ਨਵੇਂ ਹਥਿਆਰ ਵੀ ਦਿੱਤੇ ਜਾ ਸਕਦੇ ਹਨ। ਦੱਸ ਦੇਈਏ ਕਿ ਪਿਛਲ ਸਾਲ ਜਦੋਂ PUBG ਮੋਬਾਈਲ ਗੇਮ ਬਣਾਉਣ ਵਾਲੀ ਕੰਪਨੀ Tencent ਨੇ ਜਾਪਾਨੀ ਗੇਮ ਨਿਰਮਾਤਾ ਕੰਪਨੀ Capcom ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਕਿਹਾ ਜਾ ਰਹਾ ਸੀ ਕਿ ਜਲਦ ਹੀ ਇਸ ਖੇਡ ਵਿੱਚ Zombies ਮੋਡ ਆ ਜਾਏਗਾ ਪਰ ਚੌਥੋ ਸੀਜ਼ਨ ਵਿੱਚ ਇਸ ਦੀ ਕੋਈ ਅਪਡੇਟ ਨਹੀਂ ਆਈ।