ਨਵੀਂ ਦਿੱਲੀ: ਮਾਰੂਤੀ ਸਾਜੂਕੀ ਨੇ Vitara Brezza ਲਈ "ਆਈਕ੍ਰਿਟ" ਨਾਮ ਨਾਲ ਅਕਸੈਰਸਰੀਜ਼ ਕਿੱਟ ਲਾਂਚ ਕੀਤੀ ਹੈ। ਇਸ ਕਿੱਟ ਦੇ ਤਿੰਨ ਵਿਕਲਪ ਹਨ, ਸਪੋਰਟਸ, ਅਰਬਨ ਡੈਨਾਮਿਕ ਤੇ ਗਲੈਮਰ। ਇਸ ਦੀ ਕੀਮਤ 18,000 ਤੋਂ ਲੈ ਕੇ 30,000 ਰੁਪਏ ਤੱਕ ਦੀ ਹੈ। ਇਸ ਕਿੱਟ ਦੇ ਜ਼ਰੀਏ ਮਾਰੂਤੀ ਦੀ ਇਸ ਗੱਡੀ ਨੂੰ ਹੋਰ ਸਟਾਈਲਿਸ਼, ਸਪੋਰਟਸ ਤੇ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ।
ਸਪੋਰਟਸ ਕਿੱਟ (ਕੀਮਤ 30,000 ਰੁਪਏ)
ਇਸ ਕਿੱਟ ਵਿੱਚ ਦੋ ਵਿਕਲਪ "ਐਕਸੀਲੈਂਟ" ਤੇ "ਵੈਲੋ ਸਿਟੀ" ਮਿਲੇਗਾ। ਅਕਸੀਲੈਂਟ ਕਿੱਟ ਖ਼ਾਸ ਤੌਰ ਉੱਤੇ ਯੈਲੋ ਬਾਡੀ ਕਲਰ ਵਾਲੀ Brezza ਉੱਤੇ ਜ਼ਿਆਦਾ ਫਿੱਟ ਬੈਠੇਗਾ। ਇਹ ਕਿੱਟ ਐਲ ਡੀ ਆਈ ਤੇ ਐਲਡੀਆਈ(ਓ) ਵੈਰੀਐਂਟ ਨੂੰ ਛੱਡ ਕੇ ਬਾਕੀ ਸਾਰੇ ਵੈਰੀਐਂਟ ਵਿੱਚ ਉਪਲਬਧ ਹੋਵੇਗਾ। ਇਸ ਵਿੱਚ ਗੱਡੀ ਦੇ ਅੱਗੇ ਲੱਗਣ ਵਾਲੀ ਗ੍ਰਿੱਲ, ਫ਼ਰੰਟ ਅਕਸ ਟੈਂਡਰ, ਬਾਡੀ ਗਰਾਫ਼ਿਕਸ, ਸਾਈਡ ਸਰਕਟ-ਪਲੇਟ, ਵੀਲ ਉੱਤੇ 2 ਬਾਡੀ ਕੱਲਰ ਸਪੋਕ, ਰਿਅਰ ਸਿਕਡ ਪਲੇਟ ਅਕਸ ਟੈਂਡਰ ਤੇ ਡਬਲ ਟੋਨ ਡੋਰ ਸਿਲ ਗਾਰਡ ਮਿਲੇਗਾ। ਇਸ ਤੋਂ ਇਲਾਵਾ ਡਿਜ਼ਨਾਇਰ ਮੈਟ, ਕਾਰਪੇਟ ਮੇਟ, ਟਰੰਕ ਆਰਗੇਨਾਈਜ਼ਰ, ਲੈਦਰ ਸਟੇਅਰਿੰਗ ਵੀਲ ਕਵਰ ਤੇ ਨੇਕ ਤੇ ਬੈਕ ਕੁਸ਼ਨ ਵੀ ਮਿਲਣਗੇ।
ਗਲੈਮਰ ਕਿੱਟ (ਕੀਮਤ 24,000 ਰੁਪਏ)
ਇਸ ਕਿੱਟ ਵਿੱਚ ਵੀ ਦੋ ਵਿਕਲਪ ਹੋਣਗੇ। ਇਨ੍ਹਾਂ ਵਿੱਚ ਪਹਿਲਾਂ ਗਿਲਟ੍ਰਜ਼ ਤੇ ਦੂਜਾ ਐਰੇਗੈਂਸ। ਗਿਲਟ੍ਰਜ਼ ਖ਼ਾਸ ਤੌਰ ਉੱਤੇ ਲਾਲ ਕੱਲਰ ਵਾਲੀ Brezza ਉੱਤੇ ਜ਼ਿਆਦਾ ਚੰਗਾ ਲੱਗੇਗਾ। ਇਸ ਵਿੱਚ ਵੀ ਫ਼ਰੰਟ ਗਰਨਿਸ਼ ਗ੍ਰਿੱਲ, ਫੋਗ ਲੈਂਪ, ਵਾਰਨਿੰਗ ਮਿਰਰ ਤੇ ਬਾਡੀ ਗ੍ਰਾਫ਼ਿਕਸ ਵਰਗੇ ਫ਼ੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੀਵੀਡੀ ਪਲੇਅਰ. ਮੇਟ ਤੇ ਹੋਰ ਸਾਮਾਨ ਹੋਵੇਗਾ।
ਅਰਬਨ ਕਿੱਟ (ਕੀਮਤ 18,000)
ਇਸ ਵਿੱਚ ਕੁਝ ਜ਼ਿਆਦਾ ਵਿਕਲਪ ਨਹੀਂ ਦਿੱਤੇ ਗਏ। ਫ਼ਰੰਟ ਗ੍ਰਿੱਲ ਗਰਨਿੰਸ਼, ਵਿੰਗ ਮਿਰਰ, ਡੋਰ ਵਾਈਜ਼, ਫੋਗ ਲਾਈਟਾਂ ਤੇ ਟੇਲ ਗੇਟ ਵਰਗੇ ਫ਼ੀਚਰ ਦਿੱਤੇ ਗਏ ਹਨ।