ਨਵੀਂ ਦਿੱਲੀ: ਵੱਟਸਐਪ ਦਾ ਉਡੀਕਿਆ ਜਾ ਰਿਹਾ ਵੀਡੀਓ ਕਾਲਿੰਗ ਫੀਚਰ ਆ ਚੁੱਕਾ ਹੈ। ਕੰਪਨੀ ਨੇ ਐਂਡਰਾਈਡ ਯੂਜਰਜ਼ ਲਈ ਇਸ ਫੀਚਰ ਨੂੰ ਜਾਰੀ ਕੀਤਾ ਹੈ। ਵੱਟਸਐਪ ਬੀਟਾ ਟੈਸਟਰਜ਼ ਲਈ ਇਹ ਨਵਾਂ ਫੀਚਰ ਰੋਲ ਆਊਟ ਹੋਣਾ ਸ਼ੁਰੂ ਹੋ ਚੁੱਕਾ ਹੈ। ਪਿਛਲੇ ਹਫਤੇ ਇਸ ਐਪ ਨੇ ਵਿੰਡੋਜ਼ ਯੂਜਰਜ਼ ਲਈ ਇਹ ਫੀਚਰ ਜਾਰੀ ਕੀਤਾ ਸੀ।

ਕਿਵੇਂ ਕਰੀਏ ਵੀਡੀਓ ਕਾਲ: ਅਪਡੇਟ ਵਰਜ਼ਨ ਵਿੱਚ ਕਾਲਿੰਗ 'ਤੇ ਕਲਿੱਕ ਕਰਨ 'ਤੇ ਆਪਸ਼ਨ ਆ ਜਾਏਗਾ ਵੀਡੀਓ ਕਾਲ ਤੇ ਵਾਈਸ ਕਾਲ ਦਾ। ਵੀਡੀਓ ਕਾਲ 'ਤੇ ਕਲਿੱਕ ਕਰਦੇ ਹੀ ਕਾਲ ਸ਼ੁਰੂ ਹੋ ਜਾਏਗੀ। ਇਸ ਵਿੱਚ ਫਰੰਟ ਤੇ ਰੀਅਰ ਕੈਮਰਾ ਆਪਸ਼ਨ ਚੁਣ ਸਕਦੇ ਹੋ। ਨਾਲ ਹੀ ਜੇਕਰ ਕਿਸੇ ਦੀ ਵੀਡੀਓ ਮਿਸ ਕਾਲ ਆਉਂਦੀ ਹੈ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲੇਗੀ।

ਇਹ ਨਵਾਂ ਫੀਚਰ ਵੱਟਸਐਪ ਦੇ iOS ਯੂਜਰਜ਼ ਨੂੰ ਕਦੋਂ ਮਿਲੇਗਾ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦੇ ਨਾਲ ਹੀ ਗਰੁੱਪ ਇਨਪੁੱਟ ਦਾ ਫੀਚਰ ਵੀ ਹੀਲ ਹੀ ਵਿੱਚ ਅਪਡੇਟ ਕੀਤਾ ਗਿਆ ਹੈ।