ਨਵੀਂ ਦਿੱਲੀ: ਐਮਜ਼ੌਨ ‘ਤੇ ਅੱਜ ਤੋਂ ਵੀਵੋ ਕਾਰਨੀਵਲ ਸਮਾਰਟਫੋਨ ਸੇਲ ਸ਼ੁਰੂ ਹੋ ਗਈ ਹੈ। ਅੱਜ ਤੋਂ ਤਿੰਨ ਦਿਨਾਂ ਤਕ ਚੱਲਣ ਵਾਲੀ ਸੇਲ 15 ਦਿਨਾਂ ਤਕ ਚੱਲੇਗੀ। ਇਸ ‘ਚ ਯੂਜ਼ਰਸ ਫੋਨ ਖਰੀਦਣ ‘ਤੇ 8000 ਰੁਪਏ ਤਕ ਦਾ ਡਿਸਕਾਉਂਟ ਹਾਸਲ ਕਰ ਸਕਦੇ ਹਨ ਤੇ ਨੋ ਕੌਸਟ ਈਐਮਆਈ ‘ਤੇ ਉਪਭੋਗਤਾ ਨੂੰ 5800 ਰੁਪਏ ਛੂਟ ਦਿੱਤੀ ਜਾਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਫੋਨਾਂ ‘ਤੇ ਮਿਲਣ ਵਾਲੇ ਆਫਰਸ ਬਾਰੇ। Vivo V15 Pro: 28,990 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ‘ਤੇ 3000 ਰੁਪਏ ਤਕ ਦਾ ਐਕਸਚੇਂਜ ਆਫਰ ਵੀ ਹੈ। ਸਮਾਰਟਫੋਨ ‘ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। Vivo V9 ਪ੍ਰੋ 6 ਜੀਬੀ ਰੈਮ ਤੇ 64 ਜੀਬੀ ਦੀ ਸਟੋਰੇਜ਼ ਵਾਲਾ ਫੋਨ 16,990 ਰੁਪਏ ‘ਚ ਮਿਲ ਸਕਦਾ ਹੈ। ਇਸ ਲਈ ਐਕਸਚੇਂਜ ਆਫਰ 1500 ਰੁਪਏ ਹੈ। Vivo V11 ਪ੍ਰੋ 23,990 ਰੁਪਏ ‘ਚ ਖਰੀਦੀਆ ਜਾ ਸਕਦਾ ਹੈ। ਸਮਾਰਟਫੋਨ ਐਂਡ੍ਰਾਈਡ 8.1 ਓਰੀਓ ‘ਤੇ ਕੰਮ ਕਰਦਾ ਹੈ। ਇਸ ‘ਚ ਫਨਟਚ 4.5 ਆਪਰੇਟਿੰਗ ਸਿਸਟਮ ਹੈ। ਵੀਵੋ ਨੈਕਸ ਦੀ ਓਰੀਜਨਲ ਕੀਮਤ 48,990 ਰੁਪਏ ਹੈ। ਇਸ ਨੂੰ ਗਾਹਕ ਸੇਲ ‘ਚ 39,990 ਰੁਪਏ ‘ਚ ਖਰੀਦ ਸਕਦੇ ਹਨ। ਫੋਨ ‘ਤੇ 8000 ਦਾ ਡਿਸਕਾਉਂਟ ਹੈ। ਦੂਜੇ ਵੀਵੋ ਡਿਵਾਈਸ ਵੀਵੋ ਵਾਈ83 ਪ੍ਰੋ, ਵੀਵੋ ਵਾਈ81 ‘ਤੇ 3000 ਰੁਪਏ ਤਕ ਦਾ ਆਫ ਹੈ। ਫੋਨ ਦੀ ਈਐਮਆਈ ਸ਼ੁਰੂਆਤ  2232 ਤੇ 1831 ਰੁਪਏ ਤੋਂ ਹੈ।