ਨਵੀਂ ਦਿੱਲੀ: ਚੀਨੀ ਕੰਪਨੀ ਵੀਵੋ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ Nex ਦਾ ਡਿਊਲ ਅਡੀਸ਼ਨ ਚੀਨ ‘ਚ ਲੌਂਚ ਕਰ ਦਿੱਤਾ ਹੈ। ਇਸ ਫੋਨ ‘ਚ ਦੋ ਡਿਸਪਲੇ ਦਿੱਤੇ ਗਏ ਹਨ। ਫਰੰਟ ‘ਚ 6.39 ਇੰਚ ਦੀ ਸਕਰੀਨ ਹੈ, ਜਿਸ ਦਾ ਰੈਜੋਲਿਊਸ਼ਨ 1080X2340 ਪਿਕਸਲ ਹੈ ਤੇ ਰਿਅਰ ਪੈਨਲ ‘ਤੇ 5.49 ਇੰਚ ਦੀ ਸਕਰੀਨ ਹੈ ਜਿਸ ਦਾ ਰੈਜੋਲਿਊਸ਼ਨ 1080X1920 ਪਿਕਸਲ ਹੈ।
ਇਸ ਤੋਂ ਇਲਾਵਾ ਰਿਅਰ ਕੈਮਰੇ ‘ਚ ਵੀ ਟ੍ਰਿਪਲ ਕੈਮਰਾ ਸੈਟਅੱਪ ਵੀ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਤੇ ਸੈਕੰਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਜਦਕਿ ਤੀਜਾ ਕੈਮਰਾ ਟਾਈਮ ਆਫ ਫਲਾਈਟ ਹੈ, ਜੋ ਅਡਵਾਂਸ ਫੇਸ ਅਨਲੌਕ ਨੂੰ ਵੀ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਦੇ ਕੈਮਰੇ ਦੇ ਚਾਰੇ ਪਾਸੇ ਇੱਕ ਰਿੰਗ ਹੈ ਜੋ ਬੇਹੱਦ ਖਾਸ ਹੈ।
ਇਹ ਰਿੰਗ ਕਿਸੇ ਵੀ ਐਪ ’ਤੇ ਨੋਟੀਫਿਕੇਸ਼ਨ ਆਉਣ ‘ਤੇ ਵੱਖ-ਵੱਖ ਰੰਗਾਂ ਦਾ ਬੈਂਡ ਬਣਾਉਂਦੀ ਹੈ। ਇਸ ਫੋਨ ‘ਚ ਸਿੰਗਲ ਕੈਮਰਾ ਹੀ ਦਿੱਤਾ ਗਿਆ ਹੈ ਜਿਸ ਦੇ ਬੈਕ ਕੈਮਰੇ ਨਾਲ ਹੀ ਸੈਲਫੀ ਕਲਿੱਕ ਕੀਤੀ ਜਾ ਸਕੇਗੀ।
ਫੋਨ ਦੀ ਸਪੈਸੀਫਿਕੇਸ਼ਨ:
6.39 ਇੰਚ ਤੇ 5.49 ਇੰਚ ਦਾ ਡਿਸਪਲੇ
845 ਪ੍ਰੋਸੈਸਰ ਸਨੈਪਡ੍ਰੈਗਨ
10 ਜੀਬੀ ਰੈਮ ਤੇ 128 ਜੀਬੀ ਸਟੋਰੇਜ਼
ਕੈਮਰਾ 12+2+TOF
ਬੈਟਰੀ 3500 mAh, ਜੋ ਫਾਸਟ ਚਾਰਜ਼ਿੰਗ ਨੂੰ ਸਪੌਟ ਕਰਦੀ ਹੈ
ਸਿਕਊਰਟੀ ਇੰਨ ਡਿਸਪਲੇ, ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲੌਕ
ਓਐਸ ਐਂਡ੍ਰਾਈਡ 9.0 ਪਾਈ
ਇਨ੍ਹਾਂ ਸਭ ਖਾਸੀਅਤਾਂ ਨਾਲ ਇਸ ਦੀ ਕੀਮਤ 50 ਹਜ਼ਾਰ ਤੋਂ ਜ਼ਿਆਦਾ ਹੀ ਹੋਵੇਗੀ। ਫੋਨ ਅਜੇ ਚੀਨ ‘ਚ ਲੌਂਚ ਹੋਇਆ ਹੈ ਪਰ ਇਸ ਨੂੰ ਭਾਰਤ ‘ਚ ਕਦੋਂ ਲੌਂਚ ਕੀਤਾ ਜਾਣਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਫੋਨ ਦੀ ਸੇਲ 29 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।