ਨਵੀਂ ਦਿੱਲੀ: ਬਾਜ਼ਾਰ ਵਿੱਚ Vivo ਦੇ ਸਮਾਰਟਫੋਨ ਦੀ ਕਾਫੀ ਮੰਗ ਹੈ। ਹੁਣ ਖ਼ਬਰ ਹੈ ਕਿ ਕੰਪਨੀ ਆਪਣੀ V ਸੀਰੀਜ਼ ਦਾ ਨਵਾਂ ਸਮਾਰਟਫੋਨ ਲਿਆਉਣ ਜਾ ਰਹੀ ਹੈ। ਖਬਰਾਂ ਮੁਤਾਬਕ ਵੀਵੋ ਦਾ ਆਉਣ ਵਾਲਾ ਸਮਾਰਟਫੋਨ Vivo V17 ਹੋ ਸਕਦਾ ਹੈ। ਇਸ ਫੋਨ ਦੀਆਂ ਫੋਟੋਆਂ ਲੀਕ ਹੋ ਗਈਆਂ ਹਨ।

ਇਹ ਤਸਵੀਰਾਂ Hi-Tech.Mail ਨੇ ਲੀਕ ਕੀਤੀਆਂ ਹਨ। ਫੋਨ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਫੋਨ 'ਚ ਚਾਰ ਬੈਕ ਕੈਮਰਾ ਦਿੱਤੇ ਜਾਣਗੇ। ਤਸਵੀਰ ', ਕੈਮਰਾ ਡਾਈਮੰਡ ਸ਼ੇਪ ਵਿੱਚ ਕੈਮਰਾ ਮੋਡਿਊਲ ਤੇ ਗਰੇਡੀਐਂਟ ਫਿਨਿਸ਼ਿੰਗ ਵੇਖੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਮਿਲੀ ਜਾਣਕਾਰੀ ਮੁਤਾਬਕ ਇਸ ਫੋਨ 'LED ਫਲੈਸ਼ ਹੇਠੋਂ ਮੌਜੂਦ ਹੋਵੇਗੀ। ਇਸ ਦਾ ਇੱਕ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਸਟੋਰੇਜ ਦੀ ਗੱਲ ਕਰੀਏ ਤਾਂ ਵੀਵੋ ਵੀ 17 ਨੂੰ 8GB ਰੈਮ ਤੇ 128 GB ਤੱਕ ਦੀ ਇੰਟਰਨਲ ਸਟੋਰੇਜ਼ ਮਿਲੇਗੀ। ਇਸ ਦੇ ਨਾਲ ਹੀ ਫੋਨ ਦੀ ਬੈਟਰੀ 4500mAh ਦੀ ਹੋਵੇਗੀ। ਫਿਲਹਾਲ ਇਸ ਫੋਨ ਦੇ ਬਾਰੇ 'ਚ ਹੋਰ ਜਾਣਕਾਰੀ ਨਹੀਂ ਮਿਲੀ ਹੈ।

ਪਿਛਲੇ ਦਿਨਾਂ 'ਚ ਕੰਪਨੀ ਨੇ Vivo V17 pro ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ। ਮੰਨਿਆ ਜਾ ਰਿਹਾ ਹੈ ਕਿ Vivo V17 ਦੀ ਤਰ੍ਹਾਂ Vivo V17 pro ਵੀ ਹੋਵੇਗਾ।