ਨਵੀਂ ਦਿੱਲੀ: Xiaomi ਨੇ Redmi Note 8 ਤੇ Redmi Note 8 PRO ਕੁਝ ਮਹੀਨੇ ਪਹਿਲਾਂ ਪੇਸ਼ ਕੀਤਾ ਸੀ। ਨੋਟ 8 ਸੀਰੀਜ਼ ਦੇ ਇਹ ਦੋਵੇਂ ਫੋਨ ਭਾਰਤ ‘ਚ ਵਿੱਕ ਰਹੇ ਹਨ। ਚੀਨੀ ਮੋਬਾਈਲ ਫੋਨ ਕੰਪਨੀ ਨੇ ਇਸ ਸੀਰੀਜ਼ ਦਾ ਇੱਕ ਹੋਰ ਫੋਨ ਲਾਂਚ ਕੀਤਾ ਹੈ ਜੋ Redmi Note 8T ਹੈ। Redmi Note 8T NFC ਸਪੋਰਟ ਦੇ ਨਾਲ ਨੋਟ 8 ਜਿਹਾ ਹੈ। ਦੋਵਾਂ ਫੋਨਾਂ ‘ਚ ਫਰਕ ਸਿਰਫ ਐਨਐਫਸੀ ਦਾ ਹੈ।

Redmi Note 8T '6.3 ਇੰਚ ਫੁੱਲ-ਐਚਡੀ+ ਐਲਸੀਡੀ ਡਿਸਪਲੇਅ, ਸਨੈਪਡ੍ਰੈਗਨ 665 AIE SoC, 4GB LPDDR4X ਰੈਮ ਤੇ 128 ਜੀਬੀ ਸਟੋਰੇਜ਼ ਆਉਣਗੇ। ਫੋਨ '256GB ਸਟੋਰੇਜ ਤੱਕ ਮਾਈਕ੍ਰੋ ਐਸਡੀ ਕਾਰਡ ਸਪੋਰਟ ਸ਼ਾਮਲ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਹ ਫੋਨ 48 ਮੈਗਾਪਿਕਸਲ Samsung GM1 ਪ੍ਰਾਇਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਈਲਡ ਸੈਕੰਡਰੀ ਸੈਂਸਰ, 2 ਮੈਗਾਪਿਕਸਲ ਮੈਕਰੋ ਲੈਂਜ਼ ਤੇ 2 ਮੈਗਾਪਿਕਸਲ ਡੈਪਥ ਸੈਂਸਰ ਨਾਲ ਆਇਆ ਹੈ।



ਸੈਲਫੀ ਕਲਿਕ ਕਰਨ ਲਈ Redmi Note 8T '13 ਮੈਗਾਪਿਕਸਲ ਦਾ ਸ਼ੂਟਰ ਦਿੱਤਾ ਗਿਆ ਹੈ। ਫੋਨ '18,000 ਫਾਸਟ ਚਾਰਜਿੰਗ ਸਪੋਰਟ ਨਾਲ 4,000mAh ਦੀ ਬੈਟਰੀ ਹੈ। ਇਹ ਟਾਈਪ ਸੀ ਸਪੋਰਟ ਦੇ ਨਾਲ ਆਉਂਦਾ ਹੈ। Redmi Note 8T ਨੇ ਦੋ ਵੈਰੀਐਂਟ ਲਾਂਚ ਕੀਤੇ ਹਨ। ਸਮਾਰਟਫੋਨ ਦਾ ਬੇਸ ਮਾਡਲ 3GB ਰੈਮ+32GB ਸਟੋਰੇਜ਼ ਦੇ ਨਾਲ ਆਇਆ ਹੈ। ਇਸ ਮਾਡਲ ਦੀ ਕੀਮਤ ਕਰੀਬ 14,000 ਰੁਪਏ ਹੈ। 8T ਦਾ ਟਾਪ-ਐਂਡ ਮਾਡਲ 4 ਜੀਬੀ ਰੈਮ ਤੇ 128 GB ਸਟੋਰੇਜ਼ ਨਾਲ ਆਉਂਦਾ ਹੈ ਤੇ ਇਸ ਦੀ ਕੀਮਤ ਲਗਪਗ 20,000 ਰੁਪਏ ਹੈ। ਫੋਨ ਤਿੰਨ ਰੰਗਾਂ 'ਚ ਲਾਂਚ ਕੀਤਾ ਗਿਆ ਹੈ।