ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਏਬੀਪੀ ਸਾਂਝਾ | 19 Nov 2017 02:31 PM (IST)
ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ ਲਾਂਚ ਕਰਨ ਜਾ ਰਿਹਾ ਹੈ। 20 ਨਵੰਬਰ ਨੂੰ ਭਾਰਤੀ ਬਾਜ਼ਾਰਾਂ ਵਿੱਚ ਇਹ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ ਕੰਪਨੀ ਗਲੋਬਲ ਮਾਰਕੀਟ ਵਿੱਚ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਵੀਵੋ v7ਏਜ-ਟੂ-ਏਜ ਡਿਸਪਲੇ ਦੇ ਨਾਲ ਆਉਂਦਾ ਹੈ ਤੇ ਇਸ ਵਿੱਚ 18:9 ਆਸਪੈਕਟ ਰੇਸ਼ਿਓ ਦਿੱਤਾ ਗਿਆ ਹੈ। ਇਸ ਵਿੱਚ v7+ ਦੇ ਮੁਕਾਬਲੇ ਛੋਟੀ ਸਕਰੀਨ ਦਿੱਤੀ ਗਈ ਹੈ ਜੋ 5.7 ਇੰਚ ਦੀ ਹੋਵੇਗੀ। ਵੀਵੋ ਫੋਨ ਬਿਹਤਰੀਨ ਕੈਮਰੇ ਲਈ ਜਾਣੇ ਜਾਂਦੇ ਹਨ। ਇਸ ਗੱਲ ਦਾ ਖਾਸ ਧਿਆਨ ਰੱਖਦਿਆਂ ਹੋਈਆਂ ਕੰਪਨੀ ਨੇ ਇਸ ਵਿੱਚ 24 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਵੀਵੋ v7ਵਿੱਚ 5.7 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਲਿਊਸ਼ਨ 1440x 720 ਪਿਕਸਲ ਹੈ। ਇਸ ਵਿੱਚ 18 GHz ਸਨੈਪਡਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 4 ਜੀਬੀ ਰੈਮ ਵੀ ਦਿੱਤੀ ਗਈ ਹੈ। ਇਸ ਵਿੱਚ 32 ਜੀਬੀ ਦੀ ਇੰਟਰਨਲ ਸਟੋਰੇਜ ਹੈ ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ f/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 24 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। ਇਸ ਫੋਨ ਵਿੱਚ ਵਿਵੋਫੇਸ ਫ਼ੀਚਰ ਵੀ ਹੈ ਜਿਸ ਵਿੱਚ ਤੁਸੀਂ ਆਪਣੇ ਫੇਸ ਦੇ ਜ਼ਰੀਏ ਸਮਾਰਟਫੋਨ ਨੂੰ ਅਨਲਾਕ ਕਰ ਸਕਦੇ ਹੋ। ਵੀਵੋ v7 ਨੂੰ ਪਾਵਰ ਦੇਣ ਦੇ ਲਈ 3000 mAh ਦੀ ਬੈਟਰੀ ਦਿੱਤੀ ਗਈ ਹੈ ਤੇ ਸਮਾਰਟਫੋਨ ਦੀ ਰਿਅਰ ਬਾਡੀ ਤੇ ਫਿੰਗਰ ਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਵੀਵੋ ਦਾ ਇਹ ਸਮਾਰਟਫੋਨ ਐਂਡਰਾਇਡ ਨੌਗਟ 7.1 ਓਐਸ ਤੇ ਚੱਲੇਗਾ ਜੋ ਕੰਪਨੀ ਦੇ UI ਫਨਟੱਚ 3.2 ਤੇ ਬੇਸਡ ਹੈ।