ਨਵੀਂ ਦਿੱਲੀ: ਚੀਨ ਦੀ ਮਸ਼ਹੂਰ ਸਮਾਰਟਫੋਨ ਮੇਕਰ ਕੰਪਨੀ ਵੀਵੋ 29 ਮਈ ਨੂੰ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ 'ਚ ਖਾਸ ਗੱਲ ਇਹ ਹੋਵੇਗੀ ਕਿ ਇਸ ਡਿਵਾਈਸ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਲੱਗਾ ਹੋਵੇਗਾ।
ਸੂਤਰਾਂ ਮੁਤਾਬਕ ਇਸ ਡਿਵਾਈਸ ਦੀ ਕੀਮਤ ਭਾਰਤ 'ਚ 40,000 ਰੁਪਏ ਤੋਂ ਘੱਟ ਹੋਵੇਗੀ। ਇਸ ਦਾ ਨਾਂ ਹੋ "ਏਕਸ21" ਰੱਖੇ ਜਾਣ ਦੀ ਸੰਭਾਵਨਾ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਨ ਡਿਸਪਲੇ ਫਿੰਗਰਪ੍ਰਿੰਟ ਟੈਕਨਾਲੋਜੀ ਨਾਲ ਲੈੱਸ ਪਹਿਲੇ ਸਮਾਰਟਫੋਨ ਦਾ ਐਲਾਨ 2018 ਦੀ ਪਹਿਲੀ ਛਿਮਾਹੀ 'ਚ ਕੀਤੀ ਜਾਵੇਗਾ।