ਨਵੀਂ ਦਿੱਲੀ: ਫਲਿਪਕਾਰਟ ਦੇ ਬਿੱਗ ਸ਼ਾਪਿੰਗ ਡੇਜ਼ ਸੇਲ ਦੀ ਵਾਪਸੀ ਹੋ ਚੁੱਕੀ ਹੈ ਜਿਸ ਵਿੱਚ ਕਈ ਵੱਡੇ ਆਫਰਜ਼ ਦਿੱਤੇ ਜਾ ਰਹੇ ਹਨ। ਸੇਲ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਫਲਿਪਕਾਰਟ ਦੀ ਇਸ ਸੇਲ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟਸ 'ਤੇ ਸ਼ਾਨਦਾਰ ਆਫਰ ਚੱਲ ਰਿਹਾ ਹੈ। ਸੇਲ ਦੇ ਨਾਲ-ਨਾਲ ਕੈਸ਼ਬੈਕ, ਐਕਸਚੇਂਜ ਆਫਰ, ਫਲੈਸ਼ ਸੇਲ ਤੇ ਨੋ ਕੋਸਟ ਈਐਮਆਈ ਵੀ ਦਿੱਤੀ ਜਾ ਰਹੀ ਹੈ। ਐਚਡੀਐਫਸੀ ਦੇ ਕਾਰਡ 'ਤੇ 10 ਫੀਸਦੀ ਐਕਸਟ੍ਰਾ ਡਿਸਕਾਉਂਟ ਵੀ ਮਿਲੇਗਾ।

 

ਫਲਿਪਕਾਰਟ 'ਤੇ ਕੁਝ ਖਰੀਦਣ ਤੋਂ ਪਹਿਲਾਂ ਅਮੇਜ਼ਨ 'ਤੇ ਵੀ ਰੇਟ ਚੈੱਕ ਕਰ ਲਓ ਕਿਉਂਕਿ ਉਸ 'ਤੇ ਵੀ ਸੇਲ ਸ਼ੁਰੂ ਹੋ ਚੁੱਕੀ ਹੈ। ਗੂਗਲ ਪਿਕਸਲ 2 ਨੂੰ 61 ਹਜ਼ਾਰ ਦੀ ਥਾਂ 'ਤੇ 34,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਫਲੈਟ ਡਿਸਕਾਉਂਟ ਨਹੀਂ ਹੈ। ਇਸ ਵਿੱਚ ਕਈ ਆਫਰ ਸ਼ਾਮਲ ਹਨ।

ਗੂਗਲ ਪਿਕਸਲ 2 XL ਡਿਸਕਾਉਂਟ ਤੋਂ ਬਾਅਦ ਗਾਹਕਾਂ ਨੂੰ 54,999 ਰੁਪਏ ਵਿੱਚ ਪਵੇਗਾ। ਐਕਸਚੇਂਜ ਆਫਰ ਦੇ ਤਹਿਤ ਇਸ 'ਤੇ 15 ਹਜ਼ਾਰ ਦਾ ਡਿਸਕਾਉਂਟ ਲਿਆ ਜਾ ਸਕਦਾ ਹੈ। ਐਚਡੀਐਫਸੀ ਦੇ ਨਾਲ ਖਰੀਦਣ 'ਤੇ 10 ਹਜ਼ਾਰ ਰੁਪਏ ਦਾ ਹੋਰ ਡਿਸਕਾਉਂਟ ਮਿਲ ਸਕਦਾ ਹੈ।

ਆਈਫੋਨ ਐਕਸ ਦੇ 64 ਜੀਬੀ ਨੂੰ 81,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਅਸਲੀ ਕੀਮਤ 89,000 ਰੁਪਏ ਹੈ। ਐਕਸਚੇਂਜ ਵੈਲਯੂ 'ਤੇ 5000 ਰੁਪਏ ਦਾ ਡਿਸਕਾਉਂਟ ਦਿੱਤਾ ਜਾ ਰਿਹਾ ਹੈ।