ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ ਪਹਿਲਾ ਅੰਡਰ-ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਸਮਾਰਟਫ਼ੋਨ ਹੋਵੇਗਾ। ਹਾਲ ਹੀ ਵਿੱਚ ਇਸ ਸਮਾਰਟਫ਼ੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਵੈੱਬਸਾਈਟ ਟੀਨਾ 'ਤੇ ਵੇਖਿਆ ਗਿਆ। ਹੁਣ ਇਸ ਦੀ ਤਰੀਕ ਤੇ ਕੀਮਤ ਸਾਹਮਣੇ ਆਈ ਹੈ।
ਟਵਿੱਟਰ 'ਤੇ Vivo X20 Plus UD ਦੀ ਕੀਮਤ ਦਾ ਪਤਾ ਲੱਗਿਆ ਹੈ। ਇਹ ਸਮਾਰਟ ਫ਼ੋਨ 25 ਜਨਵਰੀ ਨੂੰ ਲਾਂਚ ਹੋ ਸਕਦਾ ਹੈ। ਇਸ ਦੀ ਕੀਮਤ 3998 ਯੁਯਾਨ (ਕਰੀਬ 39000 ਰੁਪਏ) ਹੋਵੇਗੀ।
TENAA ਮੁਤਾਬਕ Vivo X20 Plus UD ਵਿੱਚ ਆਲ ਸਕਰੀਨ ਯਾਨੀ ਬਿਨਾ ਫ਼ਰੰਟ ਪੈਨਲ ਪੂਰਾ ਡਿਸਪਲੇ ਨਜ਼ਰ ਆਵੇਗਾ। ਇਸ ਦਾ ਬੈਕ ਪੈਨਲ ਮੈਟਲ ਯੂਨੀਬਾਡੀ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਉੱਪਰ ਤੇ ਥੱਲੇ ਐਂਟੀਨਾ ਬੈਂਡ ਦਿੱਤੇ ਜਾਣਗੇ। ਵੀਵੋ ਦਾ ਇਹ ਫੋਨ ਡੁਅਲ ਸੈੱਟਅਪ ਨਾਲ ਆ ਸਕਦਾ ਹੈ। ਇਸ ਵਿੱਚ ਫਲੈਸ਼ ਵੀ ਦਿੱਤੀ ਗਈ ਹੈ।
Vivo X20 Plus UD ਵਿਚ 128 ਜੀਬੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫ਼ੋਨ ਵਿੱਚ 12 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ 3800 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।