32 ਮੈਗਾਪਿਕਸਲ ਕੈਮਰੇ ਵਾਲਾ ਮੋਬਾਈਲ ਸਿਰਫ 7990 'ਚ
ਏਬੀਪੀ ਸਾਂਝਾ | 01 May 2018 05:17 PM (IST)
ਨਵੀਂ ਦਿੱਲੀ: ਚੀਨ ਦੀ ਕੰਪਨੀ ਵੀਵੋ ਨੇ ਆਪਣੀ ਵਾਈ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਅਲਟਰਾ-ਐਚਡੀ ਤਕਨੀਕ ਨਾਲ Y53i ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਖਾਸੀਅਤ ਇਹ ਹੈ ਕਿ ਫੇਸ ਅਨਲੌਕ ਫੀਚਰਜ਼ ਨਾਲ ਆਉਂਦਾ ਹੈ। ਇਸ ਦੀ ਕੀਮਤ 7990 ਰੁਪਏ ਹੈ। ਸਮਾਰਟਫੋਨ ਕ੍ਰਾਉਨ ਗੋਲਡ ਤੇ ਮੈਟ ਬਲੈਕ ਕਲਰ ਵੈਰੀਐਂਟ ਵਿੱਚ ਆਫਲਾਈਨ ਸਟੋਰਜ਼ 'ਤੇ ਵਿਕਰੀ ਲਈ ਮੌਜੂਦ ਹੈ। ਡੁਅਲ ਸਿਮ ਵਾਲਾ ਵੀਵੋ Y53i ਇੰਚ ਦੀ ਸਕਰੀਨ ਨਾਲ ਆਉਂਦਾ ਹੈ ਜੋ ਇੰਡ੍ਰਾਇਡ ਓਰੀਓ ਓਐਸ 'ਤੇ ਕੰਮ ਕਰਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਕਵਾਲਕੌਮ ਸਨੈਪਡ੍ਰੈਗਨ 425 ਤੇ 2 ਜੀਬੀ ਰੈਮ ਨਾਲ 16 ਜੀਬੀ ਸਟੋਰੇਜ਼ ਦਿੱਤੀ ਗਈ ਹੈ। ਇਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 8 ਮੈਗਾਪਿਕਸਲ ਦਾ ਬੈਕ ਕੈਮਰਾ ਹੈ। ਅਲਟ੍ਰਾ ਐਚਡੀ ਤਕਨੀਕ ਰਾਹੀਂ ਇਹ ਕਈ ਤਸਵੀਰਾਂ ਸ਼ੂਟ ਕਰਕੇ ਇਨ੍ਹਾਂ ਨੂੰ 32 ਮੈਗਾਪਿਕਸਲ ਵਰਗੀ ਕਵਾਲਿਟੀ ਦੇ ਸਕਦਾ ਹੈ। ਪੰਜ ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਸਕਰੀਨ ਫਲੈਸ਼ ਫੀਚਰ ਹੈ ਜਿਹੜਾ ਘੱਟ ਰੌਸ਼ਨੀ ਵਿੱਚ ਵੀ ਚੰਗੀ ਸੈਲਫੀ ਲੈਣ ਦੀ ਕਵਾਲਿਟੀ ਰੱਖਦਾ ਹੈ। ਇਸ ਨੂੰ ਪਾਵਰ ਦੇਣ ਲਈ 2500mAh ਦੀ ਬੈਟਰੀ ਹੈ। ਕਨੈਕਟਿਵਿਟੀ ਦੇ ਲਿਹਾਜ਼ ਨਾਲ ਇਸ ਵਿੱਚ ਬਲੂਟੁੱਥ, ਵਾਈ-ਫਾਈ, ਰੇਡੀਓ, ਜੀਪੀਐਸ, ਮਾਇਕ੍ਰੋ-ਯੂਐਸਬੀ ਤੇ 4G VoLTE ਦੀ ਆਪਸ਼ਨ ਵੀ ਦਿੱਤੀ ਗਈ ਹੈ।