WhatsApp ਦੇ ਦੋ ਨਵੇਂ ਫੀਚਰ, ਇਹ ਨੇ ਖੂਬੀਆਂ
ਏਬੀਪੀ ਸਾਂਝਾ | 30 Apr 2018 05:42 PM (IST)
ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਮਸ਼ਹੂਰ ਸੋਸ਼ਲ ਮੈਸੇਜਿੰਗ ਐਪ ਵਟਸਐਪ ਇੰਡ੍ਰਾਇਡ ਯੂਜ਼ਰਾਂ ਲਈ ਨਵੇਂ ਫੀਚਰਜ਼ 'ਤੇ ਕੰਮ ਕਰ ਰਿਹਾ ਹੈ। ਇਸ ਵਿੱਚ ਇੱਕ ਫੀਚਰ ਤਹਿਤ ਵਾਈਸ ਮੈਸੇਜ ਆਟੋਮੈਟਿਕ ਸੇਵ ਹੋ ਜਾਵੇਗਾ। ਦੂਜਾ ਫੀਚਰ ਯੂਜ਼ਰ ਨੂੰ ਐਪ 'ਤੇ ਇਮੇਜ਼ ਭੇਜਣ ਵੇਲੇ ਸਟਿਕਰ ਐਡ ਕਰਨ ਦੀ ਸਹੂਲਤ ਦੇਵੇਗਾ। ਇਹ ਫੀਚਰ ਫਿਲਹਾਲ ਇੰਡ੍ਰਾਇਡ ਪਲੇਟਫਾਰਮ 'ਤੇ ਐਪ ਦੇ ਬੀਟਾ ਯੂਜ਼ਰ ਲਈ ਹੈ। ਇਸ ਨੂੰ ਸਾਰੇ ਵਰਜ਼ਨ 'ਤੇ ਨਹੀਂ ਲਿਆਂਦਾ ਜਾਵੇਗਾ। ਵਟਸਐਪ ਨਾਲ ਜੁੜੀ ਜਾਣਕਾਰੀ ਦੇਣ ਵਾਲੇ WABeta Info ਦੀ ਰਿਪੋਰਟ ਮੁਤਾਬਕ ਵਟਸਐਪ ਦੇ ਇੰਡ੍ਰਾਇਡ ਬੀਟਾ ਵਰਜ਼ਨ 2.18.123 ਵਿੱਚ ਇਹ ਦੋਵੇਂ ਨਵੇਂ ਫੀਚਰ ਦਿੱਤੇ ਗਏ ਹਨ। ਇਸ ਮੈਸੇਜ ਤਹਿਤ ਜੇਕਰ ਯੂਜ਼ਰ ਵਾਈਸ ਮੈਸੇਜ ਕਰਦਾ ਹੈ ਤਾਂ ਉਹ ਆਟੋਮੈਟਿਕ ਸੇਵ ਹੋ ਜਾਵੇਗਾ। ਜੇਕਰ ਤੁਸੀਂ ਵਾਈਸ ਮੈਸੇਜ ਰਿਕਾਰਡ ਕਰ ਰਹੇ ਹੋ ਤੇ ਵਿਚਾਲੇ ਹੀ ਕਾਲ ਆ ਜਾਂਦੀ ਹੈ ਤਾਂ ਮੈਸੇਜ ਸੇਵ ਹੋ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਫੀਚਰ ਨੂੰ ਸੈਟਿੰਗਜ਼ ਵਿੱਚ ਜਾ ਕੇ ਐਡਿਟ ਨਹੀਂ ਕਰਨਾ ਹੋਵੇਗਾ। ਇਹ ਬਾਈ ਡਿਫਾਲਟ ਐਕਟਿਵ ਹੋ ਜਾਵੇਗਾ। ਹੁਣੇ ਜਿਹੇ ਯੂਜ਼ਰ ਲਈ ਲੌਕ ਵਾਈਸ ਮੈਸੇਜ ਦਾ ਫੀਚਰ ਲਿਆਂਦਾ ਗਿਆ ਹੈ। ਇਸ ਨਾਲ ਯੂਜ਼ਰ ਨੂੰ ਮਾਈਕ ਆਈਕਨ ਨੂੰ ਦਬਾ ਕੇ ਰੱਖਣ ਦੀ ਲੋੜ ਨਹੀਂ। ਇੱਕ ਵਾਰ ਦਬਾ ਦੇਣ 'ਤੇ ਹੀ ਲੰਮਾ ਮੈਸੇਜ ਰਿਕਾਰਡ ਕੀਤਾ ਜਾ ਸਕਦਾ ਹੈ।