ਭਾਰਤ 'ਚ 5G ਇੰਟਰਨੈੱਟ ਸਪੀਡ, ਚੰਡੀਗੜ੍ਹ ਦੀ ਵੀ ਕਿਸਮਤ ਖੁੱਲ੍ਹੀ
ਏਬੀਪੀ ਸਾਂਝਾ | 09 Oct 2017 05:34 PM (IST)
ਨਵੀਂ ਦਿੱਲੀ: ਟੈਲੀਕਾਮ ਆਪਰੇਟਰ ਰਿਲਾਇੰਸ ਜੀਓ, ਵੋਡਾਫੋਨ ਇੰਡੀਆ ਤੇ ਆਈਡੀਆ ਸੈਲੂਲਰ ਨੇ 5G ਸਰਵਿਸ ਨੂੰ ਧਿਆਨ 'ਚ ਰੱਖ ਕੇ ਆਪਣੇ ਨੈੱਟਵਰਕ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੇ ਮੈਸਿਵ MIMO ਤਕਨੀਕ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। MIMO ਤਕਨੀਕ 5G ਲਈ ਸਭ ਤੋਂ ਬੇਸਿਕ ਤਕਨੀਕ ਮੰਨੀ ਜਾਂਦੀ ਹੈ। ਭਾਰਤ 'ਚ 2020 ਤੱਕ 5G ਤਕਨੀਕ ਆਉਣ ਦੀ ਉਮੀਦ ਹੈ। ਸਭ ਤੋਂ ਵੱਡੀ ਕੰਪਨੀ ਏਅਰਟੈੱਲ ਚੀਨੀ ਕੰਪਨੀ ਹੁਆਏ ਨਾਲ ਮਿਲ ਕੇ ਮੈਸਿਵ MIMO ਤਕਨੀਕ ਦੀ ਪਹਿਲੀ ਸਟੇਜ 'ਤੇ ਕੰਮ ਕਰ ਰਹੀ ਹੈ। ਬੰਗਲੌਰ ਤੇ ਕੋਲਕਾਤਾ 'ਚ ਇਸ ਵਕਤ ਇਹ ਆਪਰੇਸ਼ਨ ਜਾਰੀ ਹੈ। ਇਸ ਦੇ ਨਾਲ ਹੀ ਪੁਣੇ, ਹੈਦਰਾਬਾਦ ਤੇ ਚੰਡੀਗੜ੍ਹ ਵਰਗੇ ਹੋਰ ਸ਼ਹਿਰਾਂ 'ਚ ਵੀ ਇਹ ਆਪਰੇਸ਼ਨ ਸ਼ੁਰੂ ਕੀਤੇ ਜਾਣਗੇ। ਵੋਡਾਫੋਨ ਦੇ ਤਕਨੀਕੀ ਡਾਇਰੈਕਟਰ ਵਿਸ਼ਾਂਤ ਵੋਰਾ ਨੇ ਕਿਹਾ ਕਿ ਅਜੇ 5G ਦੇ ਆਉਣ 'ਚ ਕੁਝ ਸਾਲ ਦਾ ਵਕਤ ਹੈ ਅਜਿਹੇ 'ਚ ਅਸੀਂ 5G ਦੀ ਕੁਝ ਤਕਨੀਕ ਜਿਵੇਂ ਮੈਸਿਵ MIMO ਨੂੰ 4G ਨੈੱਟਵਰਕ 'ਤੇ ਲਿਆ ਰਹੇ ਹਾਂ।