ਨਵੀਂ ਦਿੱਲੀ: ਵੋਡਾਫੋਨ ਸੁਪਰਵੀਕ ਆਫ਼ਰ ਤੋਂ ਬਾਅਦ ਟੈਲੀਕਾਮ ਕੰਪਨੀ ਨੇ ਆਪਣਾ ਨਵਾਂ ਟੈਰਿਫ ਪਲਾਨ ਉਤਾਰਿਆ ਹੈ। ਇਸ ਨਵੇਂ ਪਲਾਨ ਦੀ ਵੈਧਤਾ 28 ਦਿਨ ਹੈ,ਜਿਸ 'ਚ ਗਾਹਕਾਂ ਹਰ ਦਿਨ 1 ਜੀਬੀ ਡੇਟਾ ਤੇ ਅਸੀਮਿਤ ਲੋਕਲ ਐਸਟੀਡੀ ਕਾਲਿੰਗ ਦਿੱਤੀ ਜਾਵੇਗੀ। ਇਸ ਪਲਾਨ ਦੀ ਕੀਮਤ 496 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ 177 ਰੁਪਏ ਵਾਲਾ ਦੂਜਾ ਟੈਰਿਫ ਪਲਾਨ ਵੀ ਉਤਾਰਿਆ ਹੈ। ਇਹ ਪਲਾਨ ਵੀ 28 ਦਿਨ ਦੀ ਵੈਧਤਾ ਨਾਲ ਆਉਂਦਾ ਹੈ। ਜਿਸ 'ਚ ਹਰ ਦਿਨ ਗਾਹਕ ਨੂੰ 1 ਜੀਬੀ ਡਾਟਾ ਮਿਲੇਗਾ ਤੇ ਅਸੀਮਿਤ ਕਾਲਿੰਗ ਵੀ ਦਿੱਤੀ ਜਾਵੇਗੀ। ਹਾਲਾਂਕਿ ਇਸ ਪਲਾਨ 'ਚ ਉਪਭੋਗਤਾ ਨੂੰ ਮੁਫ਼ਤ ਇਨਕਮਿੰਗ ਤੇ ਆਊਟਗੋਇੰਗ ਰੋਮਿੰਗ ਨਹੀਂ ਮਿਲੇਗੀ। ਨਾਲ ਹੀ ਇਹ ਪਲਾਨ ਨਵੇਂ ਵੋਡਾਫੋਨ ਗਾਹਕਾਂ ਦੇ ਲਈ ਵੀ ਹੋਵੇਗਾ। ਵੋਫਾਫੋਨ ਨੇ ਆਪਣਾ ਇਹ ਫੈਰਿਫ ਪਲਾਨ ਜੀਓ ਦੇ ਨਵੇਂ ਟੈਰਿਫ ਪਲਾਨ ਨੂੰ ਦੇਖੇਦ ਹੋਏ ਉਤਾਰਿਆ ਹੈ। ਕੰਪਨੀ ਦਾ 496 ਰੁਪਏ ਵਾਲਾ ਪਲਾਨ ਜੀਓ ਦੇ 453 ਰੁਪਏ ਵਾਲੇ ਪਲਾਨ ਨੂੰ ਸਿੱਧੀ ਟੱਕਰ ਦੇਣ ਵਾਲਾ ਮੰਨਿਆ ਜਾ ਰਿਹਾ ਹੈ। ਇਸ ਹਫ਼ਤ ਹੀ ਵੋਫਾਫੋਨ ਦੇ ਬਜਟ ਸੁਪਰਵੀਕ ਟੈਰਿਫ ਪਲਾਨ ਲਾਂਚ ਕੀਤਾ ਹੈ। ਸੁਪਰਵੀਕ ਪਲਾਨ 7 ਦਿਨ ਦੀ ਵੈਧਤਾ ਨਾਲ ਆਉਂਦਾ ਹੈ। ਜਿਸ ਦੀ ਕੀਮਤ 69 ਰੁਪਏ ਹੈ, ਇਸ ਪਲਾਨ 'ਚ ਡੇਟਾ ਦੀ ਜਗਾਹ ਕਾਲ ਨੂੰ ਤਰਜੀਹ ਦਿੱਤੀ ਗਈ ਹੈ। ਇਹ ਪਲਾਨ ਅਸੀਮਿਤ ਕਾਲਿੰਗ ਦੇ ਨਾਲ ਆਉਂਦਾ ਹੈ ਤੇ 500 ਐਮਬੀ ਡਾਟਾ ਇਸ ਦੇ ਨਾਲ ਦਿੱਤਾ ਗਿਆ ਹੈ।