ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਨਵਾਂ ਪਲਾਨ ਬਾਜ਼ਾਰ 'ਚ ਲਿਆਂਦਾ ਹੈ। ਇਸ ਪਲਾਨ 'ਚ ਵੋਡਾਫੋਨ ਜੀਓ ਨਾਲੋਂ ਵੀ ਜ਼ਿਆਦਾ ਡੇਟਾ ਹੈ। ਇੱਕ ਰਿਪੋਰਟ ਮੁਤਾਬਕ ਵੋਡਾਫੋਨ ਨੇ 399 ਰੁਪਏ 'ਚ ਨਵਾਂ ਪਲਾਨ ਸ਼ੁਰੂ ਕੀਤਾ ਜਿਹੜਾ 6 ਮਹੀਨੇ ਚੱਲੇਗਾ। ਇਸ ਪਲਾਨ 'ਚ 90 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਉੱਥੇ ਰਿਲਾਇੰਸ ਜੀਓ, ਏਅਰਟੈਲ, ਆਈਡੀਆ ਤੇ ਬੀਐਸਐਨਲ ਵੀ ਆਪਣੇ ਗਾਹਕਾਂ ਨੂੰ ਬੈਕ-ਟੂ-ਬੈਕ ਨਵੇਂ ਆਫਰ ਦੇ ਰਹੀਆਂ ਹਨ। ਅਜਿਹੇ 'ਚ ਨਵਾਂ ਪਲਾਨ ਯੂਜ਼ਰ ਲਈ ਵੱਡਾ ਧਮਾਕਾ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਜ਼ਿਆਦਾ ਡੇਟਾ ਤੇ 180 ਦਿਨਾਂ ਦੀ ਵੈਲਿਡਿਟੀ ਦੇ ਨਾਲ ਹੈ।


ਜੇਕਰ ਰਿਲਾਇੰਸ ਜੀਓ ਦੇ 399 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਹ ਆਪਣੇ ਪ੍ਰਾਈਮ ਯੂਜ਼ਰ ਨੂੰ 399 ਰੁਪਏ 'ਚ 84 ਜੀਬੀ ਡੇਟਾ ਤੇ ਅਨਲਿਮਟਿਡ ਕਾਲਿੰਗ ਦੇ ਰਿਹਾ ਹੈ। ਇਹ ਡੇਟਾ ਹਰ ਦਿਨ 1 ਜੀਬੀ ਦੇ ਤੌਰ 'ਤੇ ਮਿਲੇਗਾ। ਖਾਸ ਗੱਲ ਇਹ ਹੈ ਕਿ ਜੀਓ ਨੇ ਆਪਣੇ ਦੀਵਾਲੀ ਧਨਾ-ਧਨ ਆਫਰ 'ਚ 399 ਰੁਪਏ ਦਾ ਰੀਚਾਜਰਜ 'ਤੇ 100 ਫੀਸਦੀ ਕੈਸ਼ਬੈਕ ਦੀ ਆਫਰ ਵੀ ਦਿੱਤੀ ਹੈ।

ਏਅਰਟੈਲ ਆਪਣੇ 399 ਰੁਪਏ ਦੇ ਪਲਾਨ 'ਚ 4ਜੀ ਸਮਾਰਟਫੋਨ ਯੂਜ਼ਰ ਨੂੰ ਇੱਕ ਜੀਬੀ ਡੇਟਾ ਹਰ ਦਿਨ ਦੇਵੇਗਾ। ਇਹ ਪਲਾਨ 28 ਦਿਨ ਵੈਲਿਡ ਰਹੇਗਾ। ਖਾਸ ਗੱਲ ਇਹ ਹੈ ਕਿ ਵੋਡਾਫੋਨ ਦਾ ਇਹ ਨਵਾਂ ਪਲਾਨ ਜੀਓ ਤੇ ਏਅਰਟੈਲ ਤੋਂ ਜ਼ਿਆਦਾ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। 399 ਰੁਪਏ 'ਚ ਵੋਡਾਫੋਨ ਜੀਓ ਤੋਂ ਵੀ ਜ਼ਿਆਦਾ ਡਾਟਾ ਤੇ 6 ਮਹੀਨੇ ਦੀ ਵੈਲੀਡਿਟੀ ਵੀ ਦੇ ਰਿਹਾ ਹੈ।