ਨਵੀਂ ਦਿੱਲੀ: ਗਲੋਬਲ ਰੇਟਿੰਗ ਏਜੈਂਸੀ ਫਿੱਚ ਨੇ ਟਾਟਾ ਡੋਕੋਮੋ ਦੇ ਏਅਰਟੈੱਲ ਦੇ ਨਾਲ ਮਿਲਣ ਨੂੰ ਦੋਹਾਂ ਕੰਪਨੀਆਂ ਦੇ ਲਈ ਫਾਇਦੇਮੰਦ ਦੱਸਿਆ ਹੈ। ਫਿੱਚ ਦੇ ਮੁਤਾਬਿਕ ਡੀਲ ਨਾਲ ਏਅਰਟੈੱਲ ਨੂੰ ਆਪਣੇ ਡਿੱਗਦੇ ਪਰੀਟੈਕਸ ਪ੍ਰੋਫਿਟ ਨੂੰ ਬਚਾਉਣ ਦੇ ਨਾਲ ਆਪਣੇ 4ਜੀ ਨੈਟਵਰਕ ਨੂੰ ਵਧਾਉਣ ਵਿੱਚ ਵੀ ਮਦਦ ਮਿਲੇਗੀ। ਓਥੇ ਹੀ ਟਾਟਾ ਨੂੰ ਵੀ ਆਪਣੇ ਕਮਜ਼ੋਰ ਪਏ ਮੋਬਾਈਲ ਬਿਜ਼ਨੈਸ ਤੋਂ ਨਿਕਲਣ ਦਾ ਮੌਕਾ ਮਿਲ ਜਾਵੇਗਾ। ਕੱਲ੍ਹ ਹੀ ਟਾਟਾ ਸਮੂਹ ਦਾ ਮੋਬਾਈਲ ਕਾਰੋਬਾਰ ਦੇ ਭਾਰਤੀ ਏਅਰਟੈੱਲ ਦਾ ਹਿੱਸਾ ਬਣਨ ਦੀ ਖ਼ਬਰ ਆਈ ਸੀ। ਇਸਦੇ ਜ਼ਰੀਏ ਇੱਕ ਪਾਸੇ ਜਿੱਥੇ ਭਾਰਤੀ ਏਅਰਟੈੱਲ ਦੇ ਗ੍ਰਾਹਕਾਂ ਦੀ ਸੰਖਿਆ 32 ਕਰੋੜ ਦੇ ਕਰੀਬ ਪੁੱਜ ਜਾਵੇਗੀ, ਓਥੇ ਹੀ ਭਾਰਤੀ ਏਅਰਟੈੱਲ ਨੂੰ ੪ਜੀ ਤਕਨੀਕ ਵਿੱਚ ਇਸਤੇਮਾਲ ਹੋਣ ਵਾਲੇ ਸਪੈਕਟ੍ਰਮ ਦਾ ਫਾਇਦਾ ਵੀ ਮਿਲ ਜਾਵੇਗਾ।
ਟਾਟਾ ਨੂੰ ਇਸ ਡੀਲ ਤੋਂ ਬਾਅਦ ਭਵਿੱਖ ਵਿੱਚ ਹੋਣ ਵਾਲੀਆਂ ਨਿਵੇਸ਼ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੇ ਨਾਲ ਨਾਲ ਫਿਰ ਤੋਂ ਵਪਾਰ ਵਿੱਚ ਹੋਣ ਵਾਲੇ ਘਾਟਿਆਂ ਤੋਂ ਵੀ ਬਚਨ ਦਾ ਇੱਕ ਰਸਤਾ ਹੋਵੇਗਾ। ਇਸਦੇ ਨਾਲ ਹੀ ਟਾਟਾ ਗਰੁੱਪ ਮੋਬਾਈਲ ਬਿਜ਼ਨੈਸ ਤੋਂ ਵੀ ਨਿਕਲ ਜਾਵੇਗਾ। ਦਰਅਸਲ ਟਾਟਾ ਦਾ ਟੈਲੀਕਾਮ ਸੈਕਟਰ ਹਾਲੇ ਘਾਟੇ ਵਿੱਚ ਚੱਲ ਰਿਹਾ ਸੀ ਅਤੇ ਵੋਡਾਫੋਨ ਦੇ ਨਾਲ ਆਈਡਿਆ ਦੇ ਮਿਲਾਪ ਦੀ ਖ਼ਬਰ ਤੋਂ ਬਾਅਦ ਤੋਂ ਹੀ ਇਸ ਗੱਲ ਦੀ ਲਗਾਤਾਰ ਚਰਚਾ ਹੋ ਰਹੀ ਸੀ ਕਿ ਟਾਟਾ ਗਰੁੱਪ ਵੀ ਆਪਣੇ ਕਮਜ਼ੋਰ ਪੈ ਰਹੇ ਮੋਬਾਈਲ ਬਿਜ਼ਨੈਸ ਨੂੰ ਬਚਾਉਣ ਵਾਲਾ ਹੈ।
ਫਿੱਚ ਨੇ ਏਅਰਟੈੱਲ ਦੀ ਕਮਾਈ ਤੇ ਡੀਲ ਤੋਂ ਬਾਅਦ ਪੈਣ ਵਾਲੇ ਅਸਰ ਨੂੰ ਵੀ ਸਾਫ ਕੀਤਾ ਹੈ.ਫਾਇਨੈਨਸ਼ੀਅਲ ਈਅਰ 2017-18 ਵਿੱਚ ਜੀਓ ਦੇ ਨਾਲ ਪ੍ਰਾਈਜ਼ ਕੰਪੀਟੀਸ਼ਨ ਦੀ ਵਜ੍ਹਾ ਨਾਲ ਇਹ ਲਗਭਗ 5 ਫੀਸਦੀ ਡਿੱਗੇਗੀ ਪਰ ਫਾਇਨੈਨਸ਼ੀਅਲ ਸਾਲ 2018-19 ਵਿੱਚ ਇੱਕ ਵਾਰ ਫਿਰ ਇਸਦੀ ਕਮਾਈ ਵੱਧਣ ਦੀ ਉਮੀਦ ਹੈ। ਫਿੱਚ ਦੇ ਮੁਤਾਬਿਕ ਇਸ ਡੀਲ ਨੂੰ ਪੂਰਾ ਹੋਣ ਲਈ 12 ਮਹੀਨੇ ਦਾ ਸਮਾਂ ਲੱਗੇਗਾ।ਇਸ ਡੀਲ ਵਿੱਚ ਭਾਰਤੀ ਏਅਰਟੈੱਲ ਟਾਟਾ ਦੇ ਸਪੈਕਟ੍ਰਮ ਬਿਜ਼ਨੈਸ ਦੇ ਲੱਗਭੱਗ 1.5 ਬਿਲੀਆਂ ਵਪਾਰ ਤੇ ਵੀ ਕਬਜ਼ਾ ਕਰੇਗੀ ਜਿਸ ਤੋਂ ਬਾਅਦ ਉਮੀਦ ਹੈ ਕਿ ਭਾਰਤੀ ਤੇ ਕੋਈ ਕਾਰਜ ਨਹੀਂ ਵਧੇਗਾ।
ਗੌਰਤਲਬ ਹੈ ਕਿ ਜੀਓ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਤੋਂ ਏਅਰਟੈੱਲ ਉਸ ਨਾਲ ਟੱਕਰ ਲੈਣ ਦੇ ਲਈ ਵੱਖ-ਵੱਖ ਕੰਪਨੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ.ਸ਼ੁਰੂਵਾਤੀ ਕਈ ਮਹੀਨਿਆਂ ਤੱਕ ਮੁਫ਼ਤ ਸੇਵਾ ਮੁਹਈਆ ਕਰਵਾਉਣ ਤੋਂ ਬਾਅਦ ਹੁਣ ਵੀ ਕੰਪਨੀ ਕਾਫੀ ਘੱਟ ਟੈਰੀਫ ਤੇ ਸਵਾਵਾਂ ਮੁਹੱਈਆ ਕਰ ਰਹੀ ਹੈ। ਜਿਸੀ ਵਜ੍ਹਾ ਨਾਲ ਕੰਪਨੀ ਪੁਰਾਣੀਆਂ ਕੰਪਨੀਆਂ ਨੂੰ ਆਪਣੀਆਂ ਦਰਾਂ ਚ ਕਮੀ ਕਰਨੀ ਪਈ। ਹੁਣ ਇੰਟਰਕਨੈਕਟ ਚਾਰਜ ਵਿੱਚ ਕਮੀ ਕਰਨ ਦੇ ਟੈਲੀਕਾਮ ਰੈਗੂਲੇਟਰੀ ਟਰਾਈ ਦੇ ਫੈਂਸਲੇ ਨਾਲ ਕੰਪਨੀਆਂ ਆਪਣੀਆਂ ਦਰਾਂ ਹੋਰ ਘੱਟ ਕਰਨੀਆਂ ਹੋਣਗੀਆਂ।ਦਰਅਸਲ ਇੰਟ੍ਰਕਨੈਕਟ  ਚਾਰਜ ਉਹ ਹੈ ਜੋ ਇੱਕ ਟੈਲੀਕਾਮ ਕੰਪਨੀ ਉਸ ਦੂਜੀ ਕੰਪਨੀ ਨੂੰ ਦਿੰਦੀ ਹੈ ਜਿਸਦੇ ਨੈਟਵਰਕ ਤੇ ਉਸਦੇ ਗ੍ਰਾਹਕ ਕਾਲ ਕਰਦੇ ਹਨ।