ਮੁੰਬਈ: ਰਿਲਾਇੰਸ ਜੀਓ ਤੇ ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ ਨੇ ਆਪਣੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ ਵੋਡਾਫੋਨ ਦੇ 349 ਰੁਪਏ, 458 ਰੁਪਏ ਤੇ 509 ਰੁਪਏ ਵਾਲੇ ਪਲਾਨ ਵਿੱਚ ਪਹਿਲਾਂ ਨਾਲੋਂ ਵਧੇਰੇ ਫਾਇਦਾ ਹੈ। ਇਨ੍ਹਾਂ ਤਿੰਨਾਂ ਪਲਾਨਾਂ ਵਿੱਚ ਮਿਲਣ ਵਾਲੇ ਨਵੇਂ ਆਫਰ ਕੀ ਹੋਣਗੇ ਅਸੀਂ ਤੁਹਾਨੂੰ ਦੱਸਦੇ ਹਾਂ।


349 ਪਲਾਨ: ਵੋਡਾਫੋਨ ਨੇ ਇਸ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਹੁਣ 349 ਰੁਪਏ ਵਿੱਚ ਹਰ ਦਿਨ 2.5 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ, ਐਸਟੀਡੀ ਤੇ ਰੋਮਿੰਗ ਕਾੱਲ ਮਿਲੇਗੀ। ਪਲਾਨ ਵਿੱਚ ਕੰਪਨੀ 100 ਮੈਸੇਜ ਹਰ ਦਿਨ ਯੂਜ਼ਰਸ ਨੂੰ ਦੇਵੇਗੀ। ਇਹ ਡਾਟਾ 3ਜੀ/4ਜੀ ਸਪੀਡ ਵਿੱਚ ਮਿਲੇਗਾ। ਇਸ ਦੀ ਮਿਆਦ 28 ਦਿਨ ਹੋਵੇਗੀ।

458 ਪਲਾਨ: ਇਸ ਪਲਾਨ ਵਿੱਚ ਹੁਣ ਹਰ ਦਿਨ 1.4 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ, ਐਸਟੀਡੀ ਤੇ ਰੋਮਿੰਗ ਕਾਲ ਮਿਲੇਗੀ। ਪਲਾਨ ਵਿੱਚ ਕੰਪਨੀ 100 ਮੈਸੇਜ ਹਰ ਦਿਨ ਯੂਜ਼ਰਸ ਨੂੰ ਦੇਵੇਗੀ। ਇਹ ਡਾਟਾ 3ਜੀ/4ਜੀ ਸਪੀਡ ਵਿੱਚ ਮਿਲੇਗਾ। ਇਸ ਦੀ ਮਿਆਦ 84 ਦਿਨ ਹੋਵੇਗੀ। ਇਸ ਤਰ੍ਹਾਂ ਇਸ ਪਲਾਨ ਵਿੱਚ ਕੁੱਲ 117.6 ਜੀਬੀ ਡਾਟਾ ਮਿਲੇਗਾ।

509 ਪਲਾਨ: ਇਸ ਪਲਾਨ ਵਿੱਚ ਹੁਣ ਹਰ ਦਿਨ 1.4 ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ ਅਨਲਿਮਟਿਡ ਲੋਕਲ, ਐਸਟੀਡੀ ਤੇ ਰੋਮਿੰਗ ਕਾਲ ਮਿਲੇਗੀ। ਪਲਾਨ ਵਿੱਚ ਕੰਪਨੀ 100 ਮੈਸੇਜ ਹਰ ਦਿਨ ਯੂਜ਼ਰਸ ਨੂੰ ਦੇਵੇਗੀ। ਇਹ ਡਾਟਾ 3ਜੀ/4ਜੀ ਸਪੀਡ ਵਿੱਚ ਮਿਲੇਗਾ। ਇਸ ਦੀ ਮਿਆਦ 90 ਦਿਨ ਹੋਵੇਗੀ। ਇਸ ਤਰ੍ਹਾਂ ਇਸ ਪਲਾਂ ਵਿੱਚ ਕੁੱਲ 126 ਜੀਬੀ ਡਾਟਾ ਮਿਲੇਗਾ।

ਹਾਲ ਹੀ ਵਿੱਚ ਵੋਡਾਫੋਨ ਨੇ 198 ਰੁਪਏ ਦੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਹਰ ਦਿਨ 1.4 ਜੀਬੀ 3ਜੀ/4ਜੀ ਡਾਟਾ ਮਿਲੇਗਾ। ਇਹ ਪਲਾਨ 28 ਦਿਨ ਦੀ ਮਿਆਦ ਦੇ ਨਾਲ ਆਉਂਦੇ ਹਨ। ਇਸ ਤਰ੍ਹਾਂ ਇਸ ਪਲਾਨ ਵਿੱਚ ਕੁੱਲ 39.2 ਜੀਬੀ ਡਾਟਾ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ 28 ਜੀਬੀ ਡਾਟਾ ਮਿਲਦਾ ਸੀ।

ਏਅਰਟੈੱਲ ਨੇ ਵੀ ਆਪਣੇ 199,448 ਤੇ 509 ਰੁਪਏ ਵਾਲੇ ਪਲਾਨ ਵਿੱਚ ਬਦਲਾਅ ਕੀਤਾ ਹੈ। ਏਅਰਟੈੱਲ ਦੇ 199 ਰੁਪਏ, 448 ਰੁਪਏ ਤੇ 509 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕਰਦਿਆਂ ਹੁਣ ਇਸ ਵਿੱਚ ਹਰ ਦਿਨ ਯੂਜ਼ਰ ਨੂੰ 1.4 ਜੀਬੀ ਡਾਟਾ ਮਿਲੇਗਾ।