ਨਵੀਂ ਦਿੱਲੀ : ਦੂਰਸੰਚਾਰ ਖੇਤਰ ਦੀ ਕੰਪਨੀ ਵੋਡਾਫੋਨ ਇੰਡੀਆ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਨਵਾਂ ਪਲਾਨ 'ਵੋਡਾਫੋਨ ਫਲੈਕਸ' ਪੇਸ਼ ਕੀਤਾ ਹੈ। ਇਸ ਨਾਲ ਉਨ੍ਹਾਂ ਨੂੰ ਇੰਟਰਨੈੱਟ, ਰੋਮਿੰਗ, ਐਸ.ਐਮ.ਐਸ. ਤੇ ਵਾਇਸ ਕਾਲ ਲਈ ਵੱਖ-ਵੱਖ ਰਿਚਾਰਜ਼ ਕਰਵਾਉਣ ਤੋਂ ਮੁਕਤੀ ਮਿਲ ਜਾਵੇਗੀ। ਇਸ ਰਿਚਾਰਜ਼ ਤਹਿਤ ਕੰਪਨੀ ਇੱਕ ਕੀਮਤ ਵਿੱਚ ਗਾਹਕਾਂ ਨੂੰ ਤੈਅ ਗਿਣਤੀ ਵਿੱਚ ਫਲੈਕਸੀ ਦੇਵੇਗੀ ਤੇ ਫਿਰ ਜਾਣ ਵਾਲੇ ਵਾਇਸ ਕਾਲ, ਡਾਟਾ ਯੂਜ਼, ਐਸ.ਐਮ.ਐਸ., ਰੋਮਿੰਗ ਜਿਹੇ ਸਰਵਿਸ ਦਾ ਭੁਗਤਾਨ ਇਨ੍ਹਾਂ ਪੁਆਇੰਟਸ ਤੋਂ ਹੋਵੇਗਾ। ਇਹ ਰਿਚਾਰਜ 28 ਦਿਨਾਂ ਲਈ ਵੈਲਿਡ ਹੋਵੇਗਾ। ਇਸ ਤੋਂ ਬਾਅਦ ਵਿੱਚ ਕੁਝ ਕੀਮਤ ਦੇ ਕੇ ਅਡੀਸ਼ਨਲ ਪੁਆਇੰਟ ਜੁੜਵਾਏ ਜਾਂ ਇਸ ਦੀ ਵੈਲਿਡਿਟੀ ਨੂੰ ਵਧਾਇਆ ਜਾ ਸਕਦਾ ਹੈ। ਫਲੈਕਸ ਪਲਾਨ ਦੀ ਕੀਮਤ ਕੰਪਨੀ ਨੇ 117 ਰੁਪਏ ਰੱਖੀ ਹੈ, ਜਿਸ ਵਿੱਚ 325 ਫਲੈਕਸ ਵੰਡੇ ਗਏ ਹਨ। ਇਸ ਤਹਿਤ 1 MB ਇੰਟਰਨੈੱਟ (2G, 3G ਤੇ 4G 'ਤੇ ਇਕਸਾਰ ਦਰ) ਦਾ ਇਸਤੇਮਾਲ ਕਰਨ 'ਤੇ ਗਾਹਕ ਦੇ ਕੁੱਲ ਪੁਆਇੰਟ ਵਿੱਚੋਂ ਇੱਕ ਪੁਆਇੰਟ ਕੱਟ ਜਾਵੇਗਾ। ਇਹ ਇੱਕ ਐਸ.ਐਮ.ਐਸ. ਤੇ ਇੱਕ ਮਿੰਟ ਰੋਮਿੰਗ 'ਤੇ ਇਨਕਮਿੰਗ ਦੇ ਲਈ ਵੀ ਇਨ੍ਹਾਂ ਹੀ ਰਹੇਗਾ। ਇਸ ਤਰ੍ਹਾਂ ਇੱਕ ਮਿੰਟ ਆਉਟਗੋਇੰਗ ਲੋਕਲ ਜਾਂ ਐਸ.ਟੀ.ਡੀ, ਕਾਲ ਦੇ ਲਈ ਕੰਪਨੀ ਦੋ ਫਲੈਕਸ ਪੁਆਇੰਟ ਕਟੇਗੀ, ਜੋ ਰੋਮਿੰਗ 'ਤੇ ਇੱਕ ਮਿੰਟ ਦੇ ਆਉਟਗੋਇੰਗ ਕਾਲ ਲਈ ਵੀ ਬਰਾਬਰ ਹੋਣਗੇ। ਕੰਪਨੀ ਨੇ 117 ਰੁਪਏ ਤੋਂ ਲੈ ਕੇ 325 ਰੁਪਏ ਤੱਕ ਦੇ ਰਿਚਾਰਜ਼ ਪੇਸ਼ ਕੀਤੇ ਹਨ ਜੋ ਸਰਕਲ ਮੁਤਾਬਕ ਬਦਲਣਗੇ।