ਨਵੀਂ ਦਿੱਲੀ: ਇਸ ਸਾਲ ਐਪਲ ਇੱਕੋ ਵੇਲੇ ਤਿੰਨ iPhone ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਸੈਕੰਡ ਜੈਨਰੇਸ਼ਨ ਦਾ iPhone x ਹੋਏਗਾ, ਜਿਸ ਵਿੱਚ 5.8 ਇੰਚ ਦੀ ਓਐਲਈਡੀ ਡਿਸਪਲੇਅ ਹੋਏਗੀ। ਦੂਜਾ iPhone x+ ਹੋਏਗਾ ਜੋ 6.5 ਇੰਚ ਦੀ ਓਐਲਈਡੀ ਡਿਸਪਲੇਅ ਨਾਲ ਆਏਗਾ। ਤੀਜੇ ਫੇਨ ਸਬੰਧੀ ਕਿਹਾ ਜਾ ਰਿਹਾ ਹੈ ਕਿ ਐਪਲ ਇਸ ਵਿੱਚ 6.1 ਇੰਚ ਦੀ ਡਿਸਪਲੇਅ ਦੇ ਸਕਦਾ ਹੈ। ਤਿੰਨਾਂ ਫੋਨਜ਼ ਵਿੱਚ ਐੱਜ ਟੂ ਐੱਜ ਸਕਰੀਨ ਹੋਏਗੀ ਤੇ ਇਹ ਪੂਰੀ ਤਰ੍ਹਾਂ LCD ਡਿਸਪਲੇਅ ਨਾਲ ਆਉਣਗੇ।


ਨਵੇਂ iPhone ਵਿੱਚ ਹੋਣਗੇ ਤਿੰਨ ਰੀਅਰ ਕੈਮਰੇ


 

ਕਿਹਾ ਜਾ ਰਿਹਾ ਹੈ ਕਿ ਨਵੇਂ iPhone ਵਿੱਚ ਤਿੰਨ ਰੀਅਰ ਕੈਮਰੇ ਦਿੱਤੇ ਜਾਣਗੇ ਤੇ 2018 ਵਿੱਚ ਸਭ ਤੋਂ ਮਹਿੰਗਾ ਫੋਨ iPhone ਹੀ ਹੋਏਗਾ ਜੋ ਤਿੰਨ-ਤਿੰਨ ਰੀਅਰ ਕੈਮਰਿਆਂ ਨਾਲ ਆਏਗਾ।


2018 iPhone ਦੀ ਕੀਮਤ


 

ਐਪਲ ਐਨਾਲਿਸਟ ਮਿੰਗ ਚੀ ਕੋ ਨੇ iPhone 2018 ਦੀ ਕੀਮਤ ਸਬੰਧੀ ਖ਼ੁਲਾਸਾ ਕੀਤਾ। ਉਨ੍ਹਾਂ ਕਿਹਾ ਕਿ iPhone ਦੀ ਕੀਮਤ 60,777 ਰੁਪਏ ਤੋਂ 67,530 ਰੁਪਏ ਤਕ ਹੋ ਸਕਦੀ ਹੈ। ਸਭ ਤੋਂ ਸਸਤੇ iPhone ਦੀ ਕੀਮਤ 40,518 ਰੁਪਏ ਤੋਂ ਲੈ ਕੇ 47,271 ਰੁਪਏ ਤਕ ਹੋ ਸਕਦੀ ਹੈ। ਤੀਜੇ iPhone ਦੀ ਕੀਮਤ 54,024 ਰੁਪਏ ਤੋਂ ਲੈ ਕੇ 60,777 ਰੁਪਏ ਤਕ ਹੋ ਸਕਦੀ ਹੈ।


ਲਾਂਚ ਦੀ ਤਾਰੀਖ਼


 

ਪਿਛਲੇ ਸਾਲ ਵਾਂਗ  ਐਪਲ ਦੇ ਨਵੇਂ iPhone ਸਤੰਬਰ 2018 ਵਿੱਚ ਲਾਂਚ ਹੋ ਸਕਦੇ ਹਨ।