ਨਵੀਂ ਦਿੱਲੀ: ਸ਼ਿਓਮੀ ਨੇ ਹਾਲ ਹੀ 'ਚ ਆਪਣਾ ਨਵਾਂ ਐਂਡਰਾਇਡ ਸਕਿਨ MIUI 10 ਲਾਂਚ ਕੀਤਾ ਹੈ। ਨਵਾਂ ਯੂਜ਼ਰ ਇੰਟਰਫੇਸ ਗੂਗਲ ਐਂਡਰਾਇਡ ਔਰੀਓ ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਹਾਲਾਕਿ ਕੰਪਨੀ ਛੇਤੀ ਹੀ ਆਪਣੇ ਸਮਾਰਟਫੋਨ 'ਚ ਨਵਾਂ MIUI 10 ਅਪਡੇਟ ਦੇਣ ਲਈ ਵੀ ਤਿਆਰ ਹੈ।
ਨਵੇਂ MIUI 10 ਦੀ ਜੇਕਰ ਗੱਲ ਕਰੀਏ ਤਾਂ ਸਪੀਡ, ਡਿਜ਼ਾਇਨ ਤੇ ਸਾਊਂਡ ਦੇ ਨਾਲ ਕਈ ਨਵੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। MIUI 10 ਤਿੰਨ ਫੀਚਰਜ਼ 'ਤੇ ਕੰਮ ਕਰੇਗਾ ਜੋ ਕਿ 18:9,19:9 ਤੇ 16:9 ਹੈ।
ਨਵੇਂ MIUI 10 ਨੂੰ ਇਸ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ ਕਿ ਸਿੰਗਲ ਲੈਂਸ ਕੈਮਰੇ ਦੀ ਮਦਦ ਨਾਲ ਉਹ ਇਕ ਲੱਖ ਪੋਟ੍ਰੇਟ ਮੋਡ ਫੋਟੋ ਡਿਲੀਵਰ ਕਰ ਸਕੇ। ਪੋਟ੍ਰੇਟ ਮੋਡ 'ਚ ਡੈਪਥ ਇਫੈਕਟ ਲਈ ਡਿਊਲ ਲੈਂਸ ਕੈਮਰੇ ਦੀ ਜ਼ਰੂਰਤ ਨਹੀਂ ਹੈ।
ਦੱਸ ਦਈਏ ਕਿ MIUI 10 ਦਾ ਨਵਾਂ ਫੀਚਰ ਸ਼ਿਓਮੀ ਦੇ ਪੁਰਾਣੇ ਮੋਬੀਇਲਾਂ 'ਚ ਵੀ ਦਿੱਤਾ ਜਾਵੇਗਾ। ਸ਼ਿਓਮੀ ਦੇ ਹੇਠਾਂ ਦਿੱਤੇ ਮੋਬਾਇਲਾਂ 'ਚ ਸਿੰਗਲ ਲੈਂਸ ਪੋਟ੍ਰੇਟ ਮੋਡ ਦਿੱਤਾ ਜਾਵੇਗਾ।
ਸ਼ਿਓਮੀ ਮੀ ਮਿਕਸ 2
ਸ਼ਿਓਮੀ ਮੀ 5S
ਸ਼ਿਓਮੀ ਮੀ 5S ਪਲੱਸ
ਸ਼ਿਓਮੀ ਮੀ 5
ਸ਼ਿਓਮੀ ਮੀ ਨੋਟ 2
ਸ਼ਿਓਮੀ ਮੀ ਮੈਕਸ
ਸ਼ਿਓਮੀ ਮੀ ਮੈਕਸ
ਸ਼ਿਓਮੀ ਮੀ ਮੈਕਸ 2
ਸ਼ਿਓਮੀ ਰੇਡਮੀ ਨੋਟ 4
ਸ਼ਿਓਮੀ ਰੈਡਮੀ ਨੋਟ 4X
ਸ਼ਿਓਮੀ ਰੇਡਮੀ ਨੋਟ 3
ਸ਼ਿਓਮੀ ਰੇਡਮੀ 5
ਸ਼ਿਓਮੀ ਰੇਡਮੀ 4
ਸ਼ਿਓਮੀ ਰੇਡਮੀ 4X
ਸ਼ਿਓਮੀ ਮੀ 6( ਫ੍ਰੰਟ ਕੈਮਰਾ)
ਸ਼ਿਓਮੀ ਰੇਡਮੀ ਨੋਟ 5(ਫ੍ਰੰਟ ਕੈਮਰਾ)