ਚੰਡੀਗੜ੍ਹ: ਵਾਟਸਐਪ 'ਤੇ ਹਰ ਰੋਜ਼ ਨਵਾਂ ਫੀਚਰ ਆਉਂਦਾ ਰਹਿੰਦਾ ਹੈ। ਇੰਸਟੈਂਟ ਚੈਂਟਿੰਗ ਐਪ ਯੂਜਰਜ਼ 'ਚ ਕਾਫ਼ੀ ਪ੍ਰਸਿੱਧ ਹੈ ਤੇ ਇਸ ਦੀ ਵਜ੍ਹਾ ਐਪ ਦੇ ਬਹੁਤ ਸਾਰੇ ਫੀਚਰਜ਼ ਹਨ। ਯੂਜਰਜ਼ ਦੇ ਪਸੰਦ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋਏ ਵਾਟਸਐਪ ਨੇ ਲੋਕੇਸ਼ਨ ਸ਼ੇਅਰਿੰਗ ਤੇ ਈ ਪੇਮੈਂਟ ਜਿਹੇ ਫੀਚਰ ਵੀ ਪੇਸ਼ ਕੀਤੇ ਹਨ। ਹੁਣ ਇੱਕ ਹੋਰ ਖੁਸ਼ਖਬਰੀ ਵੈਟਸਐਪ ਚਲਾਉਣ ਵਾਲਿਆਂ ਲਈ ਆਈ ਹੈ। ਇਸ ਤਹਿਤ ਵਾਟਸਐਪ ਗਰੁੱਪ 'ਚ 256 ਮੈਂਬਰਾਂ ਤੋਂ ਵੱਧ ਨੂੰ ਸ਼ਾਮਲ ਕੀਤਾ ਜਾ ਸਕੇਗਾ।

ਦੱਸ ਦਈਏ ਕਿ ਪਹਿਲਾਂ ਵਾਟਸਐਪ ਗਰੁੱਪ 'ਤੇ ਸਿਰਫ਼ 256 ਮੈਂਬਰ ਹੀ ਐਡ ਕੀਤੇ ਜਾ ਸਕਦੇ ਸੀ। ਇਹ ਵਜਾਹ ਕਾਰਨ ਜ਼ਿਆਦਾ ਮੈਂਬਰ ਹੋਣ ਕਾਰਨ ਕਈ ਗਰੁੱਪ ਬਣਾਉਣ ਪੈਂਦੇ ਸੀ। ਵਾਟਸਐਪ ਨੇ ਸ਼ੇਅਰ ਲਿੰਕ ਫੀਚਰ ਪੇਸ਼ ਕੀਤਾ ਹੈ। ਇਸ 'ਚ ਯੂਜਰਜ਼ ਨੂੰ ਇੱਕ ਲਿੰਕ ਭੇਜ ਕੇ ਗਰੁੱਪ ਨੂੰ ਜੁਆਇਨ ਕਰਵਾਇਆ ਜਾ ਸਕਦਾ ਹੈ। ਇਸ 'ਚ ਗਰੁੱਪ ਐਡਮਿਨ 'Invite to Group via Link' ਦੀ ਸਹਾਇਤਾ ਨਾਲ ਤੇ ਮੈਂਬਰਾਂ ਨੂੰ ਐਡ ਵੀ ਕਰ ਸਕਦਾ ਹੈ।

ਜਦੋਂ ਯੂਜਰ ਕਿਸੇ ਗਰੁੱਪ 'ਚ ਪਹਿਲਾਂ ਤੋਂ ਮੌਜੂਦ 256 ਮੈਂਬਰਾਂ ਤੋਂ ਇਲਾਵਾ ਕਿਸੇ ਯੂਜਰ ਨੂੰ ਐਡ ਕਰਦਾ ਹੈ ਤਾਂ ਉਸ ਕੋਲ ਮੈਜੇਜ ਜਾਂਦਾ ਹੈ। ਇਸ 'ਚ maximum group capacity reached ਲਿਖਿਆ ਹੁੰਦਾ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਤੁਸੀਂ ਜਿੰਨੇ ਯੂਜਰ ਚਾਹੋ ਕਿਸੇ ਵੀ ਗਰੁੱਪ 'ਚ ਸ਼ਾਮਲ ਕਰ ਸਕਦੇ ਹੋ।