ਨਵੀਂ ਦਿੱਲੀ: ਵਟਸਐਪ ਦੇ ਇੰਡ੍ਰਾਇਡ 8.0 ਯੂਜ਼ਰ ਲਈ ਹੋਰ ਨਵਾਂ ਫ਼ੀਚਰ ਆਇਆ ਹੈ। ਇਸ ਓਐਸ ਦੇ ਬੀਟਾ ਵਰਜ਼ਨ ਵਿੱਚ ਨੋਟੀਫ਼ਿਕੇਸ਼ਨ ਚੈਨਲ ਫ਼ੀਚਰ ਸਪਾਟ ਕੀਤਾ ਗਿਆ ਹੈ। ਨੋਟੀਫ਼ਿਕੇਸ਼ਨ ਚੈਨਲ ਦੀ ਮਦਦ ਨਾਲ ਯੂਜ਼ਰ ਐਪ ਦੀ ਨੋਟੀਫ਼ਿਕੇਸ਼ਨ ਨੂੰ ਡਿਸੇਬਲ ਕਰ ਸਕਣਗੇ। ਅਜਿਹੇ ਵਿੱਚ ਮੀਟਿੰਗ ਜਾਂ ਕੰਮ ਦੌਰਾਨ ਉਨ੍ਹਾਂ ਨੂੰ ਨੋਟੀਫ਼ਿਕੇਸ਼ਨ ਤੰਗ ਨਹੀਂ ਕਰਨਗੇ।

ਇੰਡ੍ਰਾਇਡ ਓਰੀਓ ਲਈ ਬੀਟਾ ਵਰਜ਼ਨ ਵਿੱਚ ਤੁਹਾਨੂੰ ਇਹ ਫ਼ੀਚਰ ਮਿਲੇਗਾ। ਓਰੀਓ ਓਐਸ 'ਤੇ ਨੋਟੀਫ਼ਿਕੇਸ਼ਨ ਚੈਨਲ ਯੂਜ਼ਰ ਨੂੰ ਐਪ ਦੀ ਨੋਟੀਫ਼ਿਕੇਸ਼ਨ ਐਡਜਸਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਤੁਸੀਂ ਉਨ੍ਹਾਂ ਨੋਟੀਫ਼ਿਕੇਸ਼ਨ ਨੂੰ ਮਿਨੀਮਾਈਜ਼ ਕਰ ਸਕੋਗੇ ਜਿਹੜੇ ਤੁਹਾਡੇ ਲਈ ਜ਼ਰੂਰੀ ਨਹੀਂ ਹਨ। ਕੁਝ ਨੂੰ ਹਾਈ ਲਾਈਟ ਵੀ ਕੀਤਾ ਜਾ ਸਕਦਾ ਹੈ। ਇਹ ਪੂਰਾ ਕੰਟਰੋਲ ਹੁਣ ਤੁਹਾਡੇ ਹੱਥ ਵਿੱਚ ਹੋਵੇਗਾ।

ਇਸ ਫ਼ੀਚਰ ਦੇ ਇਸਤੇਮਾਲ ਲਈ ਤੁਹਾਨੂੰ ਸਿਰਫ਼ ਦੋ ਚੀਜ਼ਾਂ ਕਰਨੀਆਂ ਹੋਣਗੀਆਂ। ਪਹਿਲੀ ਕਿ ਇੰਡ੍ਰਾਇਡ ਦੇ ਲੇਟੇਸਟ ਵਰਜ਼ਨ 8.0 ਓਰੀਓ ਇਸਤੇਮਾਲ ਕਰੋ ਤੇ ਦੂਜਾ ਇੰਡ੍ਰਾਇਡ ਬੀਟਾ ਵਰਜ਼ਨ ਨੂੰ ਸਮਾਰਟਫੋਨ ਵਿੱਚ ਅੱਪਡੇਟ ਕਰੋ।