ਨਵੀਂ ਦਿੱਲੀ: ਪਾਪੂਲਰ ਮੈਸੇਜਿੰਗ ਐਪ Whatsapp ਨੇ ਆਪਣੇ ਐਂਡਰਾਇਡ ਐਪ ਵਿੱਚ ਨਵੇਂ ਫੀਚਰ ਜੋੜੇ ਹਨ। ਇਨ੍ਹਾਂ ਨਵੇਂ ਫੀਚਰਜ਼ ਨਾਲ Whatsapp ਜ਼ਰੀਏ ਭੇਜੀਆਂ ਜਾਣ ਵਾਲੀਆਂ ਤਸਵੀਰਾਂ ਤੇ ਵੀਡੀਓ ਵਿੱਚ ਟੈਕਸਟ ਲਿਖਿਆ ਜਾ ਸਕਦਾ ਹੈ। Whatsapp ਦੇ ਇਹ ਫੀਚਰਜ਼ Snapchat ਦੇ ਫੀਚਰਜ਼ ਨਾਲ ਮਿਲਦੇ ਹਨ। Whatsapp ਦੇ ਇਹ ਫੀਚਰਜ਼ ਹਾਲੇ ਐਂਡਰਾਈਡ ਲਈ ਉਪਲਬਧ ਹਨ। ਜਲਦ ਹੀ ਇਨ੍ਹਾਂ ਨਵੇਂ ਫੀਚਰਜ਼ ਦੀ ਅਫਡੇਟ I-Phones 'ਤੇ ਵੀ ਜਾਰੀ ਰਹੇਗੀ। Whatsapp ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਤੁਸੀਂ ਕੋਈ ਤਸਵੀਰ ਜਾਂ ਫਿਰ ਵੀਡੀਓ ਸ਼ੇਅਰ ਕਰੋਗਾ ਤਾਂ ਉਸ ਵਿੱਚ ਟੈਕਸਟ ਲਿਖਣ ਜਾਂ ਸਮਾਇਲੀ ਲਾਉਣ ਦਾ ਵਿਕਲਪ ਮਿਲੇਗਾ। ਇਨ੍ਹਾਂ ਹੀ ਨਹੀਂ ਸਮਾਰਟਫੋਨ ਵਿੱਚ ਪਹਿਲਾਂ ਤੋਂ ਮੌਜ਼ੂਦ ਤਸਵੀਰਾਂ 'ਤੇ ਟੈਕਸਟ ਲਿਖਿਆ ਜਾ ਸਕਦਾ ਹੈ ਤੇ ਸਮਾਇਲੀ ਐਡ ਕੀਤੀ ਜਾ ਸਕਦੀ ਹੈ। Whatsapp ਨੇ ਵੀਡੀਓ ਬਣਾਉਂਦੇ ਹੋਏ ਜੂਮ ਇਨ ਕਰਨ ਦਾ ਵਈ ਆਪਸ਼ਨ ਦਿੱਤਾ ਹੈ। Whatsapp ਦਾ ਮਾਲਕਾਨਾ ਹੱਕ ਰੱਖਣ ਵਾਲੀ ਫੇਸਬੁੱਕ ਨੇ ਅਗਸਤ ਵਿੱਚ ਇੰਸਟਾਗਰਾਮ 'ਤੇ ਵੀ Snapchat ਨਾਲ ਮਿਲਦੇ ਹੋਏ ਫੀਚਰਜ਼ ਜਾਰੀ ਕੀਤੀ ਸਨ। Whatsapp ਤੇ ਫੇਸਬੁੱਕ 'ਤੋ ਵੀ 100 ਐਕਟਿਵ ਯੂਜ਼ਰਸ ਹਨ।