ਨਵੀ ਦਿੱਲੀ: ਵੀਰਵਾਰ ਦੇਰ ਰਾਤ ਨੂੰ WhatsApp ਦੀ ਵਰਤੋਂ ਕਰਨ ਵਾਲਿਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ 11.30 ਵਜੇ WhatsApp ਦਾ ਸਰਵਰ ਕੰਮ ਕਰਨਾ ਬੰਦ ਕਰ ਗਿਆ ਤੇ ਅੱਧੇ ਘੰਟੇ ਤੱਕ ਇਸ ਐਪਲੀਕੇਸ਼ਨ ਨੂੰ ਕੋਈ ਵੀ ਇਸਤਮਾਲ ਨਹੀਂ ਕਰ ਸਕਿਆ। ਹਾਲਾਂਕਿ, ਇਸ ਅੱਧੇ ਘੰਟੇ ਬਾਅਦ WhatsApp ਦੀਆਂ ਸੇਵਾਵਾਂ ਫਿਰ ਤੋਂ ਚਾਲੂ ਹੋ ਗਈਆਂ।
ਫੇਸਬੁੱਕ ਦੀ ਮਲਕੀਅਤ ਵਾਲੇ ਐਪਲੀਕੇਸ਼ਨ ਦੇ ਦੁਨੀਆ ਭਰ ਵਿੱਚ ਇੱਕ ਅਰਬ ਯੂਜ਼ਰ ਹਨ ਤੇ ਅਚਾਨਕ ਇਸ ਦਾ ਸਰਵਰ ਬੰਦ ਹੋਣ ਕਰਕੇ ਦੁਨੀਆਂ ਭਰ ਵਿੱਚ ਮੈਸਜ ਭੇਜਣ ਤੇ ਰਿਸੀਵ ਕਰਨ ਵਿੱਚ ਅੜਚਨ ਰਹੀ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ, ਦੁਨੀਆਂ ਭਰ ਵਿੱਚ WhatsApp ਕ੍ਰੈਸ਼ ਹੋ ਗਿਆ ਸੀ।
ਖਾਸ ਗੱਲ ਇਹ ਹੈ ਕਿ WhatsApp ਡਾਊਨ ਹੋਣ ਦੀ ਘਟਨਾ ਸਾਲ ਵਿੱਚ ਚੌਥੀ ਵਾਰ ਹੋਈ ਹੈ। ਇਸ ਤੋਂ ਪਹਿਲਾਂ ਮਈ ਤੇ ਨਵੰਬਰ ਮਹੀਨੇ ਵਿੱਚ WhatsApp ਕੁਝ ਘੰਟਿਆਂ ਲਈ ਕਰੈਸ਼ ਹੋ ਗਿਆ ਸੀ। ਮਈ ਮਹੀਨੇ ਵਿੱਚ ਇਹ ਦੋ ਵਾਰ ਕਰੈਸ਼ ਹੋ ਚੁੱਕਾ ਹੈ।