ਨਵੀਂ ਦਿੱਲੀ: ਚੀਨੀ ਕੰਪਨੀ ਸ਼ਿਓਮੀ ਨੇ ਭਾਰਤ ਵਿੱਚ ਬਣਿਆ ਸਮਾਰਟਫ਼ੋਨ ਰੈਡਮੀ 5A ਲੌਂਚ ਕਰ ਦਿੱਤਾ ਹੈ। ਭਾਰਤ ਵਿੱਚ ਇਸ ਦੇ ਦੋ ਵੈਰੀਐਂਟ 2 ਜੀ.ਬੀ. ਰੈਮ/16 ਜੀ.ਬੀ. ਮੈਮੋਰੀ ਤੇ 3 ਜੀ.ਬੀ. ਰੈਮ/32 ਜੀ.ਬੀ. ਮੈਮੋਰੀ ਵਿੱਚ ਉਤਾਰੇ ਹਨ। ਇਨ੍ਹਾਂ ਦੀ ਕੀਮਤ 4,999 ਤੇ 6,999 ਰੁਪਏ ਹੈ। ਇਹ ਫ਼ੋਨ 7 ਦਸੰਬਰ ਤੋਂ ਫਲਿੱਪਕਾਰਟ 'ਤੇ ਵਿਕਣਾ ਸ਼ੁਰੂ ਹੋ ਜਾਵੇਗਾ।
ਇਹ ਕੰਪਨੀ ਦਾ ਸ਼ੁਰੂਆਤੀ ਪੱਧਰ ਵਾਲਾ ਫ਼ੋਨ ਹੈ। ਰੈਡਮੀ 5A ਵਿੱਚ 5 ਇੰਚ ਦੀ ਸਕਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ ਫੁੱਲ HD ਯਾਨੀ 720 ਪਿਕਸਲ ਹੈ। ਇਸ ਫ਼ੋਨ ਵਿੱਚ 64 ਬਿੱਟ ਦਾ ਸਨੈਪਡ੍ਰੈਗਨ 425 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਵਿੱਚ 2 ਸਿੰਮ ਦਾ ਵਿਕਲਪ ਮੌਜੂਦ ਹੈ। ਹਾਲਾਂਕਿ, ਇੱਕ ਸਿੰਮ ਵਾਲੀ ਥਾਂ ਨੂੰ ਤੁਸੀਂ 128 ਜੀ.ਬੀ. ਤਕ ਦਾ ਮੈਮੋਰੀ ਕਾਰਡ ਪਾ ਸਕਦੇ ਹੋ।
ਫ਼ੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਫ਼ੋਨ ਵਿੱਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫ਼ੋਨ ਦਾ ਸਭ ਤੋਂ ਵੱਡਾ ਆਕਰਸ਼ਨ ਹੈ ਇਸ ਦੀ ਬੈਟਰੀ। ਕੰਪਨੀ ਦਾਅਵਾ ਕਰਦੀ ਹੈ ਕਿ ਰੈਡਮੀ 5A ਦੀ ਬੈਟਰੀ 7 ਘੰਟੇ ਦਾ ਵੀਡੀਓ ਪਲੇਅ ਬੈਕ ਤੇ 6 ਘੰਟੇ ਦਾ ਗੇਮਿੰਗ ਸਟੈਮਿਨਾ ਰੱਖਣ ਦੇ ਸਮਰੱਥ ਹੈ। ਇਸ ਤੋਂ ਇਲਾਵਾ ਫ਼ੋਨ ਨੂੰ ਨਾ ਵਰਤਣ ਦੀ ਸੂਰਤ ਵਿੱਚ ਭਾਵ ਕਿ ਇਸ ਬੈਟਰੀ ਦਾ ਸਟੈਂਡਬਾਏ ਟਾਈਮ 8 ਦਿਨ ਦਾ ਹੈ।