ਨਵੀਂ ਦਿੱਲੀ: ਵ੍ਹੱਟਸਐਪ ਦੁਨੀਆ ਦਾ ਸਭ ਤੋਂ ਜ਼ਿਆਦਾ ਇਸਤਮਾਲ ਹੋਣ ਵਾਲਾ ਚੈਟਿੰਗ ਐਪ ਹੈ। ਇਸ ਦੇ ਲਈ ਵ੍ਹੱਟਸਐਪ ‘ਚ ਆਏ ਦਿਨ ਕੋਈ ਨਾ ਕੋਈ ਨਵਾਂ ਫੀਚਰ ਐਡ ਹੁੰਦਾ ਜਾਂਦਾ ਹੈ ਤਾਂ ਜੋ ਯੂਜ਼ਰਸ ਨੂੰ ਵ੍ਹੱਟਸਐਪ ਇਸਤੇਮਾਲ ਕਰਨ ‘ਚ ਬੋਰੀਅੱਤ ਮਹਿਸੂਸ ਨਾ ਹੋਵੇ। ਇਸ ਦੇ ਨਾਲ ਹੀ ਵ੍ਹੱਟਸਐਪ ‘ਤੇ ਹੀ ਸਭ ਤੋਂ ਜ਼ਿਆਦਾ ਫੈਕ ਨਿਊਜ਼ ਸ਼ੇਅਰ ਹੁੰਦੀਆਂ ਹਨ ਜਿਨ੍ਹਾਂ ਨੂੰ ਲਗਾਤਾਰ ਰੋਕਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਇਸੇ ਸਿਲਸਿਲੇ ‘ਚ ਵ੍ਹੱਟਸਐਪ ‘ਚ ਦੋ ਨਵੇਂ ਬਦਲਾਅ ਹੋਣ ਜਾ ਰਹੇ ਹਨ ਜਿਸ ਤੋਂ ਬਾਅਦ ਯੂਜ਼ਰਸ ਇਸ ਦੇਖ ਸਕਣਗੇ ਕਿ ਉਨ੍ਹਾਂ ਨੇ ਜੋ ਮੈਸੇਜ ਭੇਜਿਆ ਹੈ ਉਹ ਕਿੰਨੀ ਵਾਰ ਫਾਰਵਡ ਹੋਇਆ ਹੇ ਅਤੇ ਇਸ ਦੇ ਨਾਲ ਹੀ ਜੇਕਰ ਕੋਈ ਮੈਸੇਜ ਚਾਰ ਵਾਰ ਤੋਂ ਜ਼ਿਆਦਾ ਵਾਰ ਫਾਰਵਰਡ ਕਰਨ ‘ਤੇ ਮੈਸੇਜ ‘ਤੇ ‘ਫ੍ਰਿਕਵੇਂਟਲੀ ਫਾਰਵਡ’ ਦਾ ਟੈਗ ਨਜ਼ਰ ਆਵੇਗਾ।

ਇਸ ਟੂਲ ਦੀ ਜਾਣਕਾਰੀ ਯੂਜ਼ਰਸ ਨੂੰ ਇੰਫੋਨ ਸੈਕਸ਼ਨ ‘ਚ ਮਿਲੇਗੀ। ਜਿੱਥੇ ਕਲਿਕ ਕਰਨ ਤੋਂ ਬਾਅਦ ਯੂਜ਼ਰਸ ਨੂੰ ਪਤਾ ਲੱਗ ਜਾਵੇਗਾ ਕਿ ਮੈਸੇਜ ਡਿਲਵਰ ਤੋਂ ਬਾਅਦ ਫਾਰਵਡ ਹੋਇਆ ਹੈ ਜਾਂ ਨਹੀਂ।