ਨਵੀਂ ਦਿੱਲੀ: Whatsapp ਨੇ ਜਲਦ ਹੀ ਗਰੁੱਪ ਵੀਡੀਓ ਕਾਲਿੰਗ ਫੀਚਰ ਲਿਆਉਣ ਦਾ ਐਲਾਨ ਕੀਤਾ ਸੀ ਪਰ ਕੁਝ ਯੂਜਰਜ਼ ਲਈ ਬੀਟਾ ਟੈਸਟਿੰਗ ਲਾਈਵ ਹੋ ਗਿਆ ਹੈ। Whatsapp IOS ਬਿਲਡ 2.18.52 ਤੇ ਐਂਡਰਾਇਡ ਬੀਟਾ ਵਰਜਨ 2.18.145 + ’ਤੇ ਵਾੱਟਸਐਪ ਗਰੁੱਪ ਕਾਲਿੰਗ ਫੀਚਰ ਲਾਈਵ ਹੋ ਗਿਆ ਹੈ। ਫਿਲਹਾਲ ਇਹ ਫੀਚਰ ਕੁਝ ਯੂਜ਼ਰਜ਼ ਲਈ ਹੀ ਹੈ। ਬਾਕੀ ਯੂਜ਼ਰਜ਼ ਨੂੰ ਇਸ ਸੇਵਾ ਲਈ ਕਾਫ਼ੀ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। WABeta Info ਦੀ ਰਿਪੋਰਟ ਮੁਤਾਬਕ Whatsapp ਦਾ ਗਰੁੱਪ ਵੀਡੀਓ ਕਾਲ ਫੀਚਰ ਲਿਮਟਿਡ ਰੋਲਆਊਟ ਤਹਿਤ ਫਿਲਹਾਲ ਕੁਝ ਹੀ ਯੂਜ਼ਰਜ਼ ਨੂੰ ਦਿੱਤਾ ਗਿਆ ਹੈ।

 

ਵੈੱਬਸਾਈਟ ਮੁਤਾਬਕ ਤੁਹਾਨੂੰ ਇੱਕ ਆਮ ਕਾਲ ਕਰਨੀ ਪਵੇਗੀ ਤੇ ਵੇਖਣਾ ਹੋਵੇਗਾ ਕਿ ਐਡ ਪਾਰਟੀਸੀਪੈਂਟ ਦਾ ਨਵਾਂ ਬਟਨ ਦਿਖਦਾ ਹੈ ਜਾਂ ਨਹੀਂ। ਜੇ ਇਹ ਬਟਨ ਦਿਖ ਗਿਆ ਤਾਂ ਇਸ ਜ਼ਰੀਏ ਯੂਜ਼ਰ ਹੋਰਾਂ ਨੂੰ ਵੀ ਇਸ ਵੀਡੀਓ ਕਾਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

Whatsapp ਦੇ ਇਸ ਨਵੇਂ ਫੀਚਰ ਨਾਲ ਯੂਜ਼ਰ ਆਪਣੀ ਕਾਲ ਵਿੱਚ ਇੱਕੋ ਸਮੇਂ 4 ਹੋਰ ਲੋਕਾਂ ਨੂੰ ਵੀ ਜੋੜ ਸਕਦਾ ਹੈ ਜਿਸ ਬਾਅਦ ਚਾਰੇ ਯੂਜ਼ਰਜ਼ ਆਪਸ ਵਿੱਚ ਗੱਲਾਂ ਕਰ ਸਕਦੇ ਹਨ। ਇਸ ਫੀਚਰ ਦਾ ਖ਼ੁਲਾਸਾ ਫੇਸਬੁੱਕ ਐਫ 8 ਡੈਵਲਪਰ ਕਾਲਫਰੰਸ ਦੌਰਾਨ ਕੀਤਾ ਗਿਆ ਸੀ।