WhatsApp ਵਾਲਿਓ ਹੋ ਜਾਓ ਤਿਆਰ! ਉਠਾਓ ਨਵੇਂ ਫੀਚਰਜ਼ ਦਾ ਲੁਤਫ਼
ਏਬੀਪੀ ਸਾਂਝਾ | 10 Sep 2017 02:06 PM (IST)
ਨਵੀਂ ਦਿੱਲੀ: ਵ੍ਹਟਸਐਪ ਨੇ ਆਪਣੇ ਐਂਡ੍ਰੌਇਡ ਤੇ ਆਈ.ਓ.ਐਸ. ਉਪਭੋਗਤਾਵਾਂ ਲਈ ਦੋ ਨਵੇਂ ਫੀਚਰਜ਼ ਨੂੰ ਲਿਆ ਰਿਹਾ ਹੈ। ਇਸ ਵਿੱਚ ਇੱਕ ਹੈ ਪਿਕਚਰ-ਇਨ-ਪਿਕਚਰ ਕਾਲਿੰਗ ਤੇ ਦੂਜਾ ਹੈ ਟੈਕਸਟ ਸਟੇਟਸ ਫੀਚਰ। ਪਹਿਲਾਂ ਪਿਕਚਰ-ਇਨ-ਪਿਕਚਰ ਫੀਚਰ ਦੀ ਗੱਲ ਕਰੀਏ ਤਾਂ ਇਸ ਵਿੱਚ ਯੂਜ਼ਰ ਵੀਡੀਓ ਕਾਲਿੰਗ ਵਿੰਡੋ ਨੂੰ ਆਪਣੇ ਮੁਤਾਬਕ ਰੀਸਾਈਜ਼ ਯਾਨੀ ਛੋਟਾ ਜਾਂ ਵੱਡਾ ਕਰ ਸਕਦਾ ਹੈ। ਇਸ ਵਿੰਡੋ ਤੋਂ ਹੀ ਹੁਣ ਕਾਲ ਦੇ ਦੌਰਾਨ ਚੈਟ ਵੀ ਕੀਤਾ ਜਾ ਸਕਦਾ ਹੈ। ਇਸ ਫੀਚਰ ਨੂੰ PiP ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ ਤੇ ਇਹ ਫੀਚਰ ਪਹਿਲਾਂ ਵੀ ਕਈ ਐਪਸ ਵਿੱਚ ਆਉਂਦਾ ਹੈ। ਵਿਸ਼ਵ ਵਿੱਚ ਹਰਮਨਪਿਆਰਾ ਮੈਸੇਜਿੰਗ ਐਪ ਵ੍ਹਟਸਐਪ ਵੀ ਇਸ ਫੀਚਰ ਨੂੰ ਜਲਦ ਹੀ ਆਪਣੇ ਉਪਭੋਗਤਾਵਾਂ ਲਈ ਛੇਤੀ ਹੀ ਉਤਾਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਵ੍ਹਟਸਐਪ ਨੇ ਨਵਾਂ ਅਪਡੇਟ ਵੀ ਜਾਰੀ ਕੀਤਾ ਹੈ। ਇਸ ਵਿੱਚ ਟੈਕਸਟ ਆਧਾਰਤ ਸਟੇਟਸ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਹੁਣ ਵ੍ਹਟਸਐਪ ਯੂਜ਼ਰ ਫੇਸਬੁੱਕ ਵਾਂਗ ਰੰਗਦਾਰ ਬੈਕਗ੍ਰਾਊਂਡ 'ਤੇ ਟੈਕਸਟ ਲਿਖ ਕੇ ਆਪਣਾ ਸਟੇਟਸ ਸਾਂਝਾ ਕਰ ਸਕਦਾ ਹੈ। ਇਹ ਫੀਚਰ ਵ੍ਹਟਸਐਪ ਦੇ ਆਫੀਸ਼ੀਅਲ ਵਰਸ਼ਨ ਵਿੱਚ ਮੌਜੂਦ ਹੈ।