ਨਵੀਂ ਦਿੱਲੀ: ਵਟਸਐਪ ਇਸ ਗੱਲ ਦਾ ਐਲਾਨ ਕਰ ਚੁੱਕਾ ਹੈ ਕਿ ਉਹ ਯੂਜ਼ਰਸ ਆਪਣੇ ਭੇਜੇ ਗਏ ਮੈਸੇਜ ਨੂੰ 7 ਮਿੰਟ 'ਚ ਡਿਲੀਟ ਕਰ ਸਕਦੇ ਹਨ। ਇਸ ਨਾਲ ਕਈ ਯੂਜ਼ਰਸ ਦੇ ਚਿਹਰਿਆਂ 'ਤੇ ਮੁਸਕਾਨ ਆ ਗਈ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜੇਕਰ ਤਹਾਨੂੰ ਕਿਸੇ ਨੇ ਕੋਈ ਮੈਸੇਜ ਭੇਜਿਆ ਤੇ ਉਸ ਨੂੰ ਡਿਲੀਟ ਕਰ ਦਿੱਤਾ ਤਾਂ ਤੁਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹੋ ਕਿ ਆਖਰ ਉਸ ਮੈਸੇਜ 'ਚ ਅਜਿਹਾ ਕੀ ਸੀ ਜਿਸ ਨੂੰ ਡਿਲੀਟ ਕਰ ਦਿੱਤਾ ਗਿਆ।


ਤਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਸੇ ਦਾ ਡਿਲੀਟ ਕੀਤਾ ਮੈਸੇਜ ਕਿਵੇਂ ਪੜ੍ਹ ਸਕਦੇ ਹੋ:


ਸਭ ਤੋਂ ਪਹਿਲਾਂ ਆਪਣੇ ਫੋਨ 'ਚ ਪਲੇਅ ਸਟੋਰ ਤੋਂ ਨੋਟੀਫਿਕੇਸ਼ਨ ਹਿਸਟਰੀ ਡਾਊਨਲੋਡ ਕਰੋ। ਇਸ ਤੋਂ ਬਾਅਦ ਐਪ ਖੋਲ੍ਹੋ 'ਤੇ ਅਲਾਓ ਨੋਟੀਫਿਕੇਸ਼ਨ ਤੇ ਐਡਮਿਨਿਸਟ੍ਰੇਟਰ ਐਕਸੈਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਪ ਆਪਣੇ ਆਪ ਹੀ ਸਾਰੀ ਨੋਟੀਫਿਕੇਸ਼ਨ ਹਿਸਟਰੀ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦੇਵੇਗਾ। ਹੁਣ ਵਟਸਐਪ 'ਤੇ ਕਲਿੱਕ ਕਰੋ ਤੇ ਵਟਸਐਪ ਦੀ ਸਾਰੀ ਨੋਟੀਫਿਕੇਸ਼ਨ ਹਿਸਟਰੀ ਨੂੰ ਕਲਿੱਕ ਕਰੋ।


ਇਸ ਤੋਂ ਬਾਅਦ ਕਿਸੇ ਵੀ ਕੰਟੈਕਟ ਨੰਬਰ ਜਾਂ ਨਾਂ 'ਤੇ ਕਲਿੱਕ ਕਰਕੇ ਉਸ ਦਾ ਨੋਟੀਫਿਕੇਸ਼ਨ ਚੈੱਕ ਕਰੋ। ਇਹ ਐਪ ਸਿਰਫ ਮੈਸੇਜ ਦੇ 100 ਕਰੈਕਟਰ ਹੀ ਦਿਖਾਏਗਾ। ਇੱਕ ਵਾਰ ਡਿਵਾਇਸ ਰੀਸਟਾਰਟ ਕਰਨ 'ਤੇ ਮੈਸੇਜ ਡਿਲੀਟ ਹੋ ਜਾਵੇਗਾ। ਐਪ ਸਿਰਫ ਓਹੀ ਮੈਸੇਜ ਤਹਾਨੂੰ ਦਿਖਾਏਗਾ ਜਿਸ ਕੰਟੈਕਟ ਨੰਬਰ ਤੋਂ ਤਹਾਨੂੰ ਨੋਟੀਫਿਕੇਸ਼ਨ ਆਇਆ ਸੀ ਜਾਂ ਜਿਸ ਨੂੰ ਤੁਸੀਂ ਦੇਖਿਆ ਤੇ ਗੱਲ ਕੀਤੀ ਹੋਵੇ।